ਕਰਮਚਾਰੀ ਨਾਲ ਮਾਲਕਾਂ ਨੂੰ ਧੱਕਾ ਪਿਆ ਮਹਿੰਗਾ$137,000 ਅਦਾ ਕਰਨ ਦੇ ਹੁਕਮ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੀ ਮੈਗਨਮ ਹਾਇਰ ਕੰਪਨੀ ਵਿੱਚ ਕੰਮ ਕਰਦੇ ਡੇਵ ਪਾਰਕਰ ਨੂੰ ਜਦੋਂ ਆਪਣੇ ਬੋਸ ਵਲੋਂ ਕੀਤਾ ਜਾਂਦਾ ਧੱਕਾ ਨਾ ਬਰਦਾਸ਼ਤ ਹੋਇਆ ਤਾਂ ਮਾਨਸਿਕ ਤੌਰ ;ਤੇ ਪ੍ਰੇਸ਼ਾਨ ਡੇਵ ਨੇ ਕੰਮ ਤੋਂ ਅਸਤੀਫਾ ਦੇ ਦਿੱਤਾ, ਪਰ ਉਸਨੇ ਆਪਣਾ ਹੱਕ ਹਾਸਿਲ ਕਰਨ ਲਈ ਕਾਨੂੰਨੀ ਜੰਗ ਸ਼ੁਰੂ ਕੀਤੀ ਤੇ ਮਾਲਕਾਂ ਵਲੋਂ ਮੈਂਟਲੀ ਅਪਸੇਟ ਕਰਨ ਦੇ ਦੋਸ਼ਾਂ ਤਹਿਤ ਇਮਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਕੋਲ ਸ਼ਿਕਾਇਤ ਕੀਤੀ। ਹੁਣ ਡੇਵ ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ ਹੈ ਤੇ ਉਸਨੂੰ ਤਨਖਾਹਾਂ, ਬੋਨਸ, ਹੋਲੀਡੇਅ ਪੇਅ ਦੇ ਬਣਦੇ $137,463 ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।