ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਦਸਤਾਰ ਧਾਰਨ ਕਰਕੇ ਸਿੱਖ ਭਾਈਚਾਰੇ ਨੂੰ ਦਿੱਤੀ ਵਿਸਾਖੀ ਦੀ ਵਧਾਈ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀ ਵਧਾਈ ਦਿੱਤੀ ਹੈ, ਉਨ੍ਹਾਂ ਇਸ ਮੌਕੇ ਆਸਟ੍ਰੇਲੀਆ ਰਹਿੰਦੇ ਉਨ੍ਹਾਂ ਹਜਾਰਾਂ ਸਿੱਖਾਂ ਦਾ ਖਾਸਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ 10 ਸਾਲ ਪਹਿਲਾਂ ਕੁਦਰਤੀ ਆਫਤ ਮੌਕੇ ਭੋਜਨ ਤੇ ਸਹਿਯੋਗ ਪ੍ਰਦਾਨ ਕੀਤਾ ਸੀ।
ਇਸ ਮੌਕੇ ਉਹ ਮੈਲਬੋਰਨ ਦੇ ਕੇਸੀ ਵਿਖੇ ਖਾਸਤੌਰ ‘ਤੇ ਪੁੱਜੇ ਤੇ ਦਸਤਾਰ ਧਾਰਨ ਕਰਕੇ ਸਿੱਖ ਭਾਈਚਾਰੇ ਨਾਲ ਸ਼ਮੂਲੀਅਤ ਕੀਤੀ। ਉਨ੍ਹਾਂ ਸਿੱਖ ਭਾਈਚਾਰੇ ਦਾ ਖਾਸਤੌਰ ‘ਤੇ ਧੰਨਵਾਦ ਕੀਤਾ।