ਭਿਆਨਕ ਸੜਕ ਹਾਦਸੇ ਵਿੱਚ 2 ਪੰਜਾਬੀਆਂ ਦੀ ਬੁਰੀ ਤਰ੍ਹਾਂਸੜ੍ਹ ਜਾਣ ਕਾਰਨ ਹੋਈ ਮੌਤ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਐਡੀਲੇਡ ਤੋਂ ਪਰਥ ਜਾਂਦਿਆਂ ਰਸਤੇ ਵਿੱਚ ਵਾਪਰੇ ਭਿਆਨਕ ਟਰੱਕ ਹਾਦਸੇ ਵਿੱਚ 2 ਪੰਜਾਬੀ ਟਰੱਕ ਡਰਾਈਵਰਾਂ ਸਮੇਤ 3 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਹਾਦਸਾ ਯਲਾਟਾ ਨਜਦੀਕ 2 ਆਹਮੋ-ਸਾਹਮਣੇ ਆ ਰਹੇ ਟਰੱਕਾਂ ਵਿੱਚ ਵਾਪਰਿਆ। ਹਾਦਸੇ ਦਾ ਸ਼ਿਕਾਰ 45 ਸਾਲਾ ਯਾਦਵਿੰਦਰ ਸਿੰਘ ਭੱਟੀ ਤੇ 25 ਸਾਲਾ ਪੰਕਜ ਹੋਏ ਦੱਸੇ ਜਾ ਰਹੇ ਹਨ। ਦੋਨਾਂ ਦੀਆਂ ਦੇਹਾਂ ਇਸ ਹੱਦ ਤੱਕ ਝੁਲਸ ਗਈਆਂ ਸਨ ਕਿ ਪਹਿਚਾਣ ਲਈ ਡੀਐਨਏ ਟੈਸਟ ਕਰਨਾ ਪਿਆ। ਯਾਦਵਿੰਦਰ ਵੂਡਲੀ ਦਾ ਰਹਿਣ ਵਾਲਾ ਸੀ ਤੇ 2016 ਵਿੱਚ ਕੈਨਬਰਾ ਤੋਂ ਮੈਲਬੋਰਨ ਸ਼ਿਫਟ ਹੋਇਆ ਸੀ। ਯਾਦਵਿੰਦਰ ਸਿੰਘ ਆਪਣੇ ਪਿੱਛੇ ਪਤਨੀ, 2 ਧੀਆਂ ਤੇ ਇੱਕ ਪੁੱਤ ਛੱਡ ਗਿਆ ਹੈ। ਯਾਦਵਿੰਦਰ ਜਲੰਧਰ ਦੇ ਭਟਨੁਰਾ ਲੁਬਾਣਾ ਨਾਲ ਸਬੰਧਤ ਸੀ ਤੇ 2008 ਵਿੱਚ ਆਸਟ੍ਰੇਲੀਆ ਆਇਆ ਸੀ।
25 ਸਾਲਾ ਪੰਕਜ ਟਾਰਨੀਟ ਦਾ ਰਹਿਣ ਵਾਲਾ ਸੀ ਤੇ ਉਹ ਵੀ ਕੁਝ ਸਮਾਂ ਪਹਿਲਾਂ ਹੀ ਇੱਥੇ ਆਇਆ ਸੀ। ਦੂਜੇ ਹਾਦਸੇ ਦਾ ਚਾਲਕ ਇੱਕ 71 ਸਾਲਾ ਟਰੱਕ ਡਰਾਈਵਰ ਸੀ।