ਸਿਡਨੀ ਵਾਲਿਆਂ ਲਈ ਕਰੋ ਅਰਦਾਸ!

Spread the love

ਭਿਆਨਕ ਹੜ੍ਹਾਂ ਨੇ ਸਿਡਨੀ ਸਮੇਤ ਨਿਊ ਸਾਊਥ ਵੇਲਜ਼ ਦੇ ਕਈ ਇਲਾਕਿਆਂ ਵਿੱਚ ਕੀਤਾ ਬੁਰਾ ਹਾਲ
ਮੈਲਬੋਰਨ (ਹਰਪ੍ਰੀਤ ਸਿੰਘ) – ਭਿਆਨਕ ਬਾਰਿਸ਼ ਦੇ ਚਲਦਿਆਂ ਆਏ ਹੜ੍ਹਾਂ ਨੇ ਨਿਊ ਸਾਊਥ ਵੇਲਜ਼ ਦੇ ਕਈ ਹਿਸਿੱਆਂ ਸਮੇਤ ਦੱਖਣੀ ਪੱਛਮੀ ਸਿਡਨੀ ਵਿੱਚ ਵੀ ਬਹੁਤ ਬੁਰਾ ਹਾਲ ਕੀਤਾ ਹੈ, ਹੁਣ ਤੱਕ ਸੈਂਕੜੇ ਪ੍ਰਾਪਰਟੀਆਂ ਹੜ੍ਹਾਂ ਦੀ ਮਾਰ ਹੇਠ ਆ ਚੁੱਕੀਆਂ ਹਨ ਤੇ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਚੁੱਕਾ ਹੈ।
ਕੁਮਬਰਲੈਂਡ ਰੀਚ, ਸੇਕਵਿਲੇ, ਗਰੋਨੋਸ ਪੋਇੰਟ, ਈਬੈਂਜਰ, ਲੀਟਸ ਵੇਲ ਜਿਹੇ ਕਈ ਇਲਾਕਿਆਂ ਵਿੱਚ ਤਾਂ ਅੱਜ ਸਵੇਰੇ ਹੀ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।