ਕੁਈਨਜ਼ਟਾਊਨ ਏਅਰਪੋਰਟ ਦੇ ਨਾਮ ’ਤੇ ਚੱਲ ਰਹੇ ਇਸ ਆਨਲਈਨ ਸਕੈਮ ਤੋਂ ਬੱਚਕੇ ਨਿਊਜੀਲੈਂਡ ਵਾਸੀਓ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਕੁਈਨਜ਼ਟਾਊਨ ਏਅਰਪੋਰਟ ਦੇ ਨਾਮ ‘ਤੇ $3 ਵਿੱਚ ਵਿੱਕ ਰਹੇ ਯਾਤਰੀ ਸਮਾਨ ਸਬੰਧੀ ਤਾਜਾ ਸਕੈਮ ਸਾਹਮਣੇ ਆਇਆ ਹੈ ਤੇ ਹੁਣ ਤੱਕ ਇਸ ਸਕੈਮ ਦਾ ਸ਼ਿਕਾਰ ਕਈ ਜਣੇ ਹੋ ਚੁੱਕੇ ਹਨ। ਦਰਅਸਲ ਸਕੈਮ ਤਹਿਤ ਕੁਈਨਜ਼ਟਾਊਨ ਏਅਰਪੋਰਟ ਅਥਾਰਟੀ ਵਲੋਂ ਇਹ ਦਿਖਾਇਆ ਜਾ ਰਿਹਾ ਹੈ ਕਿ ਯਾਤਰੀਆਂ ਵਲੋਂ ਕਈ ਮਹੀਨਿਆਂ ਤੋਂ ਕਲੇਮ ਨਾ ਕੀਤੇ ਗਏ ਬੈਗੇਜ ਨੂੰ ਸਿਰਫ $3 ਵਿੱਚ ਸੇਲ ਰਾਂਹੀ ਵੇਚਿਆ ਜਾ ਰਿਹਾ ਹੈ। ਏਅਰਪੋਰਟ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਯਾਤਰੀਆਂ ਦੇ ਬੈਗੇਜ ਨੂੰ ਲੈਕੇ ਕੋਈ ਵੀ ਸੇਲ ਨਹੀਂ ਲਾਈ ਗਈ ਹੈ ਤੇ ਨਾ ਹੀ ਲਾਈ ਜਾਏਗੀ। ਜੇ ਕੋਈ ਅਜਿਹੀ ਧੋਖਾਧੜੀ ਦਾ ਸ਼ਿਕਾਰ ਹੋ ਰਿਹਾ ਹੋਏ ਤਾਂ ਤੁਰੰਤ ਐਮ ਬੀ ਆਈ ਈ ਦੀ ਸਕੈਮਵਾਚ ਵੈਬਸਾਈਟ ‘ਤੇ ਜਾਕੇ ਜਰੂਰੀ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਹਾਸਿਲ ਕਰੇ।