11 ਸਾਲਾ ਬੱਚੀ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੀ ਤਸਵੀਰ ਹੋਈ ਜਾਰੀ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ 11 ਸਾਲਾ ਬੱਚੀ ਨੂੰ ਇੱਕ ਕਾਰ ਚਾਲਕ ਵਲੋਂ ਅਗਵਾਹ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੱਚੀ ਉਸ ਵੇਲੇ ਮੈਲਬੋਰਨ ਦੇ ਪੂਰਬੀ ਇਲਾਕੇ ਵਿੱਚ ਸਕੂਲ ਤੋਂ ਘਰ ਜਾ ਰਹੀ ਸੀ, ਜਦੋਂ ਇੱਕ ਗਰੇਅ ਰੰਗ ਦੀ ਓਡੀ ਵਾਲਾ ਨੌਜਵਾਨ ਉਸ ਕੋਲ ਆਇਆ ਤੇ ਉਸਨੂੰ ਆਪਣੀ ਗੱਡੀ ਵਿੱਚ ਬੈਠਣ ਨੂੰ ਕਿਹਾ, ਬੱਚੀ ਨੇ ਸਿਆਣਪ ਵਰਤੀ ਤੇ ਉਹ ਭੱਜ ਕੇ ਝਾੜੀਆਂ ਵਿੱਚ ਜਾ ਲੁਕੀ। ਇਹ ਘਟਨਾ ਵੀਰਵਾਰ ਦੀ ਡੋਨਕਾਸਟਰ ਦੀ ਲੇਂਡਸਕੇਪ ਡਰਾਈਵ ਵਿਖੇ ਦੁਪਹਿਰ ਵੇਲੇ ਵਾਪਰੀ ਹੈ।