ਮੈਲਬੋਰਨ ਰਹਿੰਦੇ ਇਸ ਭਾਰਤੀ ਨੌਜਵਾਨ ਨੇ ਵਿਕਟੋਰੀਆ ਸਰਕਾਰ ਨੂੰ ਲਾਈ ਮੱਦਦ ਦੀ ਗੁਹਾਰ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਫ੍ਰੈਂਕਸਟਨ ਰਹਿੰਦਾ ਭਾਰਤੀ ਮੂਲ ਦਾ ਜੋਏ ਪੋਲ ਉਸ ਵੇਲੇ ਆਪਣੀ ਘਰਵਾਲੀ ਨਾਲ ਸੈਰ ਕਰਕੇ ਘਰ ਪਰਤਿਆ ਸੀ, ਜਦੋਂ ਅਚਾਨਕ ਉਸਦੇ ਫ੍ਰੈਂਕਸਟਨ ਸਥਿਤ ਘਰ ਵਿੱਚ 3 ਛੋਟੀ ਉਮਰ ਦੇ ਨੌਜਵਾਨ ਆ ਵੜੇ ਤੇ ਉਸਦੀ ਗੱਡੀ ਦੀਆਂ ਚਾਬੀਆਂ ਖੋਹਕੇ ਗੱਡੀ ਸਮੇਤ ਰਫੂਚੱਕਰ ਹੋ ਗਏ। ਜੀਪੀਐਸ ਦੀ ਮੱਦਦ ਨਾਲ ਕੁਖ ਦੈਰ ਵਿੱਚ ਪੁਲਿਸ ਨੇ ਇੱਕ 17 ਸਾਲਾ ਦੋਸ਼ੀ ਨੂੰ ਕਾਰ ਸਮੇਤ ਗ੍ਰਿਫਤਾਰ ਤਾਂ ਕਰ ਲਿਆ, ਪਰ ਕੁਝ ਸਮੇਂ ਬਾਅਦ ਹੀ ਉਸਨੂੰ ਜਮਾਨਤ ‘ਤੇ ਛੱਡ ਦਿੱਤਾ ਗਿਆ, 17 ਸਾਲਾ ਨੌਜਵਾਨ ਪਹਿਲਾਂ ਵੀ ਅਜਿਹੇ ਕਈ ਮਾਮਲਿਆ ਵਿੱਚ ਜਮਾਨਤ ;ਤੇ ਬਾਹਰ ਆ ਚੁੱਕਾ ਸੀ। ਪਰ ਹੁਣ ਜੋਏ ਪੋਲ ਨੇ ਵਿਕਟੋਰੀਆ ਸਰਕਾਰ ਨੂੰ ਅਜਿਹੇ ਛੋਟੀ ਉਮਰ ਦੇ ਲੁਟੇਰਿਆਂ ਖਿਲਾਫ ਸਖਤ ਕਾਨੂੰਨ ਬਨਾਉਣ ਦੀ ਮੰਗ ਕੀਤੀ ਹੈ, ਜੋ ਦੂਜਿਆਂ ਦੀ ਜਿੰਦਗੀ ਨਾਲ ਖੇਡਦੇ ਹਨ ਅਤੇ ਬੱਚਕੇ ਨਿਕਲ ਜਾਂਦੇ ਹਨ। ਹੁਣ ਤੱਕ ਅਜਿਹੇ ਸੈਂਕੜੈ ਮਾਮਲੇ ਸਿਰਫ ਮੈਲਬੋਰਨ ਤੋਂ ਹੀ ਸਾਹਮਣੇ ਆ ਚੁੱਕੇ ਹਨ।