ਨਿਊਜੀਲੈਂਡ ਪੁਲਿਸ ਨੇ ਬੀਤੇ ਸਾਲ ਲੱਖਾਂ ਕੇਸ ਬਿਨ੍ਹਾਂ ਤਫਤੀਸ਼ ਤੋਂ ਕੀਤੇ ਬੰਦ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਫੀਸ਼ਲ ਇਨਫੋਰਮੈਸ਼ਨ ਐਕਟ ਤਹਿਤ ਹਾਸਿਲ ਹੋਈ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਬੀਤੇ ਸਾਲ ਨਿਊਜੀਲੈਂਡ ਪੁਲਿਸ ਨੇ ਲੱਖਾਂ ਕੇਸ ਬਿਨ੍ਹਾਂ ਤਫਤੀਸ਼ ਕੀਤਿਆਂ ਹੀ ਬੰਦ ਕਰ ਦਿੱਤੇ। 2023 ਵਿੱਚ ਪੁਲਿਸ ਨੂੰ ਕੁੱਲ 962, 521 ਕੇਸ ਰਿਪੋਰਟ ਹੋਏ ਸਨ, ਜਿਨ੍ਹਾਂ ਵਿੱਚੋਂ 572,037 ਰੱਦ ਕਰ ਦਿੱਤੇ ਗਏ ਹਨ, ਇਨ੍ਹਾਂ ਵਿੱਚੋਂ 179,957 ਕੇਸ ਤਾਂ ਬਿਨ੍ਹਾਂ ਕਿਸੇ ਤਫਤੀਸ਼ ਤੋਂ ਹੀ ਬੰਦ ਕੀਤੇ ਗਏ ਹਨ। ਪੁਲਿਸ ਨੂੰ ਮਿਲਣ ਵਾਲੇ ਹਰ ਕੇਸ ਨੂੰ ਨੰਬਰ ਮਿਲਦੇ ਹਨ ਤੇ ਇਹ ਨੰਬਰ ਇਹ ਕੇਸ ਕਿੰਨੇ ਸਮੇਂ ਵਿੱਚ ਹੱਲ ਕੀਤਾ ਜਾ ਸਕਦਾ ਹੈ, ਉਸ ਹਿਸਾਬ ਨਾਲ ਦਿੱਤੇ ਜਾਂਦੇ ਹਨ। ਜੇ ਪੀੜਿਤ ਜਾਂ ਮੌਕੇ ਦਾ ਗਵਾਹ ਕਿਸੇ ਦੋਸ਼ੀ ਬਾਰੇ ਜਾਣਕਾਰੀ ਦਏ ਤਾਂ ਕੇਸ ਨੂੰ 10 ਨੰਬਰ ਮਿਲਦੇ ਹਨ, ਪਰ ਜੇ ਦੋਸ਼ੀ ਬਾਰੇ ਜਾਣਕਾਰੀ ਨਾ ਹੋਏ ਤਾਂ ਉਸਨੂੰ 2 ਨੰਬਰ ਮਿਲਦੇ ਹਨ। ਇਸ ਤਰ੍ਹਾਂ ਦੇ ਕਈ ਸਮੀਕਰਨਾਂ ਨੂੰ ਮਿਲਾਕੇ ਜੇ ਕੁੱਲ ਨੰਬਰ 7 ਤੋਂ ਹੇਠਾਂ ਰਹਿ ਜਾਂਦੇ ਹਨ ਤਾਂ ਕੇਸ ਬਿਨ੍ਹਾਂ ਵਧੇਰੇ ਛਾਣਬੀਣ ਬੰਦ ਕਰ ਦਿੱਤਾ ਜਾਂਦਾ ਹੈ।