ਕਰਮਚਾਰੀਆਂ ਦਾ ਸੋਸ਼ਣ ਕਰਨ ਵਾਲੇ ਮਾਲਕ ਨੂੰ ਹੋਏ $200,000 ਅਦਾ ਕਰਨ ਦੇ ਹੁਕਮ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਸਾਊਥ ਆਈਲੈਂਡ ਦੇ ਇੱਕ ਬਹੁਤ ਹੀ ਮਸ਼ਹੂਰ ਫਾਰਮ ਦੇ ਮਾਲਕ ਰਜਾ ਅਬਦੁਲ ਜਬਰ ਨੂੰ ਆਪਣੇ ਹੀ 3 ਕਰਮਚਾਰੀਆਂ ਦੇ ਸੋਸ਼ਣ ਦੇ ਦੋਸ਼ ਹੇਠ $215,000 ਅਦਾ ਕਰਨ ਦੇ ਹੁਕਮ ਹੋਏ ਹਨ। ਈ ਆਰ ਏ ਵਲੋਂ ਸੁਣਾਏ ਫੈਸਲੇ ਤਹਿਤ ਅਬਦੁਲ ਨੂੰ $70,000 ਅਤੇ ਉਸਦੀ ਕੰਪਨੀ ਨੂੰ $145,000 ਅਦਾ ਕਰਨ ਦੇ ਹੁਕਮ ਹੋਏ ਹਨ। ਤਿੰਨੋਂ ਕਰਮਚਾਰੀ ਇੰਡੋਨੇਸ਼ੀਆ ਤੋਂ ਉਕਤ ਮਾਲਕ ਦੇ ਇਨਵਰਕਾਰਗਿਲ ਫਾਰਮ ‘ਤੇ ਕੰਮ ਕਰਨ ਨਿਊਜੀਲੈਂਡ ਆਏ ਸਨ ਤੇ ਇਨ੍ਹਾਂ ਨੇ 2017 ਤੋਂ 2022 ਤੱਕ ਇਸ ਮਾਲਕ ਕੋਲ ਕੰਮ ਕੀਤਾ। ਪਰ ਮਾਲਕ ਅਬਦੁਲ ਨੇ ਨਾ ਤਾਂ ਇਨ੍ਹਾਂ ਨੂੰ ਪੂਰੀਆਂ ਤਨਖਾਹਾਂ ਦਿੱਤੀਆਂ, ਨਾ ਹੀ ਹੋਲੀਡੇਅ ਪੇਅ ਤੇ ਨਾ ਹੀ ਹੋਰ ਬਦੇ ਭੱਤੇ।