ਡੀਜੀਟਲ ਲਾਇਸੈਂਸ ਬਨਾਉਣ ਦੇ ਇੱਕ ਕਦਮ ਹੋਰ ਨਜਦੀਕ ਪੁੱਜੀ ਐਨ ਜੈਡ ਟੀ ਏ, ਨਵੀਂ ਐਪ ਦੀ ਕੀਤੀ ਸ਼ੁਰੂਆਤ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਐਨ ਜੈਡ ਟੀ ਏ ਨੇ ਨਿਊਜੀਲੈਂਡ ਵਾਸੀਆਂ ਦੀ ਰਾਹਤ ਲਈ ਇੱਕ ਨਵੀਂ ਐਪ ਦੀ ਸ਼ੁਰੂਆਤ ਕੀਤੀ ਹੈ, ਜਿਸ ‘ਤੇ ਕਾਰ ਦਾ ਵਾਰੰਟ ਆਫ ਫਿਟਨੈਸ, ਵਹੀਕਲ ਰਜਿਸਟ੍ਰੇਸ਼ਨ ਆਦਿ ਪੱਕੇ ਤੌਰ ;ਤੇ ਸਾਂਭਕੇ ਰੱਖੇ ਜਾ ਸਕਦੇ ਹਨ।
ਟ੍ਰਾਂਸਪੋਰਟ ਮਨਿਸਟਰ ਸੈਮਿਓਨ ਬਰਾਊਨ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਐਪ ਡੀਜੀਟਲ ਲਾਇਸੈਂਸ ਬਨਾਉਣ ਵੱਲ ਸਰਕਾਰ ਦਾ ਇੱਕ ਪੁੱਟਿਆ ਗਿਆ ਕਦਮ ਹੈ।
ਐਨਜੈਡਟੀਏ ਦੀ ਇਸ ਨਵੀਂ ਐਫ ਰਾਂਹੀ ਵਹੀਕਲ ਰਜਿਸਟ੍ਰੇਸ਼ਨ ਤੇ ਰੋਡ ਯੂਜਰ ਚਾਰਜਸ ਲਈ ਪੇਅ ਕੀਤਾ ਜਾ ਸਕੇਗਾ। ਜੇ ਵਾਰੰਟ ਆਫ ਫਿਟਨੈਸ ਦੀ ਮਿਆਦ ਖਤਮ ਹੋ ਰਹੀ ਹੋਏਗੀ ਤਾਂ ਇਹ ਉਸ ਬਾਰੇ ਵੀ ਜਾਣਕਾਰੀ ਦਏਗਾ। ਭਵਿੱਖ ਵਿੱਚ ਐਪ ਰਾਂਹੀ ਟੋਲ ਪੇਅ ਕਰਨ, ਵਹੀਕਲ ਦੀ ਸੈਫਟੀ ਰੈਟਿੰਗ ਆਦਿ ਵੀ ਚੈੱਕ ਕੀਤੇ ਜਾ ਸਕਣਗੇ। ਤੁਸੀਂ ਇਸ ਐਪ ਨੂੰ https://www.nzta.govt.nz/app ਇਸ ਲੰਿਕ ਤੋਂ ਡਾਊਨਲੋਡ ਕਰ ਸਕਦੇ ਹੋ ਤੇ ਆਪਣੀਆਂ ਫੀਡਬੈਕ ਵੀ ਸਮੇਂ ਦੇ ਨਾਲ ਐਨ ਜੈਡ ਟੀਏ ਨੂੰ ਦੇ ਸਕਦੇ ਹੋ।