ਮੋਦੀ ਸਰਕਾਰ ਨੇ ਆਸਟ੍ਰੇਲੀਆ ਵਿੱਚ ਵੀ ਚਲਾਇਆ ਆਪਣੇ ਖੂਫੀਆ ਜਾਸੂੰਸਾਂ ਦਾ ਤੰਤਰ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਏਬੀਸੀ ਦੀ ਜਾਰੀ ਰਿਪੋਰਟ ਤੋਂ ਸਾਹਮਣੇ ਆਇਆ ਹੈ ਕਿ ਸੰਨ 2020 ਵਿੱਚ ਆਸਟ੍ਰੇਲੀਆ ਦੀ ਆਸਟ੍ਰੇਲੀਅਨ ਸਕਿਓਰਟੀ ਇੰਟੈਲੀਜੈਂਸ ਆਰਗੇਨਾਈਜੇਸ਼ਨ (ਏ ਐਸ ਆਈ ਓ) ਨੇ ਭਾਰਤੀ ਮੂਲ ਦੇ ਜਾਸੂਸਾਂ ਨੂੰ ਬਹੁਤ ਹੀ ਸੈਂਸਟਿਵ ਡਿਫੈਂਸ ਪ੍ਰੋਜੈਕਟਾਂ, ਏਅਰਪੋਰਟ ਸਕਿਓਰਟੀ, ਇੱਥੇ ਰਹਿੰਦੇ ਭਾਰਤੀਆਂ ਬਾਰੇ ਜਾਣਕਾਰੀ ਹਾਸਿਲ ਕਰਨ, ਦੇਸ਼ ਦੇ ਮੌਜੂਦਾ ਤੇ ਸਾਬਕਾ ਪੋਲੀਟੀਸ਼ਨਾਂ ਨਾਲ ਨਜਦੀਕੀਆਂ ਵਧਾਉਣ ਦੇ ਦੋਸ਼ ਹੇਠ ਆਸਟ੍ਰੇਲੀਆ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਖਤਮ ਕਰ, ਉਨ੍ਹਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਵਿੱਚ ਸਫਲਤਾ ਹਾਸਿਲ ਕੀਤੀ ਸੀ। ਏ ਐਸ ਆਈ ਓ ਦੇ ਡਾਇਰੈਕਟਰ ਜਨਰਲ ਮਾਈਕ ਬਰਗੇਸ ਨੇ ਉਸ ਵੇਲੇ ਇਸ ਸਭ ਦਾ ਖੁਲਾਸਾ 2021 ਵਿੱਚ ਕੀਤਾ ਸੀ, ਪਰ ਉਨ੍ਹਾਂ ਇਹ ਕਦੇ ਵੀ ਇਹ ਨਹੀਂ ਦੱਸਿਆ ਕਿ ਇਸ ਪਿੱਛੇ ਕਿਹੜਾ ਦੇਸ਼ ਸੀ।
ਜਾਸੂਸਾਂ ਨੇ ਮੌਜੂਦਾ ਤੇ ਸਾਬਕਾ ਪੋਲੀਟੀਸ਼ਨਾ, ਇੱਕ ਸਟੇਟ ਅੰਬੈਸੀ ਤੇ ਇੱਕ ਸਟੇਟ ਪੁਲਿਸ ਨਾਲ ਨਜਦੀਕੀਆਂ ਵਧਾਈਆਂ। ਇਨ੍ਹਾਂ ਹੀ ਨਹੀਂ ਇੱਕ ਪਬਲਿਕ ਸਰਵੈਂਟ ਤੋਂ ਆਸਟ੍ਰੇਲੀਆ ਦੇ ਹੀ ਇੱਕ ਵੱਡੇ ਏਅਰਪੋਰਟ ਦੀ ਸਕਿਓਰਟੀ ਇਨਫੋਰਮੈਸ਼ਨ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਗਈ।
ਨੈਸ਼ਨਲ ਸਕਿਓਰਟੀ ਤੇ ਸਰਕਾਰੀ ਅਧਿਕਾਰੀਆਂ ਨੇ ਏਬੀਸੀ ਨੂੰ ਹੁਣ ਜਾਕੇ ਪੁਸ਼ਟੀ ਕੀਤੀ ਹੈ ਕਿ ਇਸ ਸਭ ਪਿੱਛੇ ਭਾਰਤੀ ਵਿਦੇਸ਼ ਇੰਟੈਲੀਜੈਂਸ ਸਰਵਿਸ ਸੀ ਤੇ ਉਸ ਵੇਲੇ ਕਈ ਭਾਰਤੀ ਅਧਿਕਾਰੀ ਵੀ ਮੋਰੀਸਨ ਸਰਕਾਰ ਵਲੋਂ ਇਸ ਸਭ ਕਾਰਨ ਦੇਸ਼ ਵਿੱਚੋਂ ਕੱਢੇ ਗਏ ਸਨ।