ਆਕਲੈਂਡ ਤੋਂ ਲਾਪਤਾ 9 ਸਾਲਾ ਬੱਚੇ ਦੀ ਭਾਲ ਲਈ ਪੁਲਿਸ ਨੇ ਕੀਤੀ ਭਾਈਚਾਰੇ ਨੂੰ ਬੇਨਤੀ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਮੈਂਗਰੀ ਤੋਂ ਬੀਤੇ ਕਰੀਬ 3 ਹਫਤਿਆਂ ਤੋਂ ਲਾਪਤਾ ਹੋਏ 9 ਸਾਲਾ ਰਿਓਨਾ ਦੀ ਭਾਲ ਵਿੱਚ ਪੁਲਿਸ ਨੇ ਭਾਈਚਾਰੇ ਨੂੰ ਮੱਦਦ ਲਈ ਅੱਗੇ ਆਉਣ ਦੀ ਬੇਨਤੀ ਕੀਤੀ ਹੈ। ਰਿਓਨਾ ਦੇ ਘਰ ਵੀ ਉਸਦੀ ਸੁਰੱਖਿਆ ਨੂੰ ਲੈਕੇ ਪ੍ਰੇਸ਼ਾਨ ਹਨ, ਪਹਿਲਾਂ ਅਜਿਹਾ ਕਦੇ ਵੀ ਨਹੀਂ ਹੋਇਆ ਕਿ ਉਹ ਇਸ ਤਰ੍ਹਾਂ ਕਿਤੇ ਬਿਨਾਂ ਦੱਸੇ ਗਿਆ ਹੋਏ। ਪੁਲਿਸ ਦਾ ਮੰਨਣਾ ਹੈ ਕਿ ਰਿਓਨਾ ਮੈਂਗਰੀ, ਪਾਪਾਟੋਏਟੋਏ, ਓਟਾਰਾ, ਵਾਈਡਰ ਆਕਲੈਂਡ ਏਰੀਏ ਵਿੱਚ ਕਿਤੇ ਵੀ ਹੋ ਸਕਦਾ ਹੈ। ਜੇ ਕਿਸੇ ਨੂੰ ਵੀ ਰਿਓਨਾ ਬਾਰੇ ਪਤਾ ਹੋਏ ਜਾਂ ਉਸਨੂੰ ਕਿਤੇ ਦੇਖਿਆ ਹੋਏ ਤਾਂ 111 ਨੰਬਰ ‘ਤੇ ਪੁਲਿਸ ਨੂੰ ਸੰਪਰਕ ਕਰੇ।