ਆਕਲੈਂਡ ਦੇ ਪਿਓ ਨੇ ਆਪਣੀ ਧੀ ਦਾ ਗਲਾ ਕੱਟ ਉਸਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਕੀਤੇ ਕਬੂਲ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਰੋਜ਼ਹਿੱਲ ਦੇ ਇੱਕ 53 ਸਾਲਾ ਵਿਅਕਤੀ ਨੇ ਆਕਲੈਂਡ ਹਾਈ ਕੋਰਟ ਵਿੱਚ ਆਪਣੇ ‘ਤੇ ਲੱਗੇ ਆਪਣੀ ਹੀ ਧੀ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਨੂੰ ਕਬੂਲ ਲਿਆ ਹੈ। ਦਰਅਸਲ ਵਿਅਕਤੀ ਨੂੰ ਜਦੋਂ ਪਤਾ ਲੱਗਾ ਕਿ ਉਸਦੀ ਧੀ ਉਸਦੀ ਆਪਣੀ ਨਹੀਂ, ਬਲਕਿ ਉਸਦੀ ਘਰਵਾਲੀ ਦੇ ਕਿਸੇ ਹੋਰ ਨਾਲ ਸਬੰਧਾਂ ਦਾ ਨਤੀਜਾ ਹੈ ਤਾਂ ਉਸਨੇ ਬੱਚੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਲਈ ਉਸਨੇ ਦਸੰਬਰ 2022 ਦੀ ਇੱਕ ਰਾਤ ਸ਼ਰਾਬ ਦੇ ਨਸ਼ੇ ਵਿੱਚ ਬੱਚੀ ਨੂੰ ਬੈਸਮੈਂਟ ਵਿੱਚ ਲੈ ਜਾਕੇ ਤੇਜਧਾਰ ਛੁਰੇ ਨਾਲ ਉਸਦੇ ਗੱਲੇ ‘ਤੇ ਹਮਲੇ ਕੀਤੇ, ਬੱਚੀ ਦੀਆਂ ਚੀਕਾਂ ਘਰ ਵਿੱਚ ਮੌਜੂਦ ਵਿਅਕਤੀ ਦੇ 2 ਪੁੱਤਰਾਂ ਨੇ ਸੁਣ ਲਈਆਂ ਤੇ ਬੱਚੀ ਨੂੰ ਬਚਾ ਲਿਆ। ਚੰਗੀ ਕਿਸਮਤ ਨੂੰ ਬੱਚੀ ਦੇ ਗਲੇ ਦੀ ਸਾਹ ਨਲੀ ਕੱਟੀ ਨਹੀਂ ਗਈ ਸੀ, ਜਿਸ ਕਾਰਨ ਉਸਨੂੰ ਐਮਰਜੈਂਸੀ ਮੱਦਦ ਮਿਲਣ ਕਾਰਨ ਬਚਾਇਆ ਜਾ ਸਕਿਆ। ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਤੇ ਅਗਵਾਹ ਕਰਨ ਦੇ ਦੋਸ਼ਾਂ ਹੇਠ ਵੱਧ ਤੋਂ ਵੱਧ 14 ਸਾਲਾਂ ਦੀ ਸਜਾ ਹੋ ਸਕਦੀ ਹੈ।