ਹਮਿਲਟਨ ਵਿਖੇ ਇੱਕ ਨੌਜਵਾਨ ਮੁਟਿਆਰ ਨੂੰ ਹਥੌੜੇ ਮਾਰਕੇ ਕੀਤਾ ਗਿਆ ਗੰਭੀਰ ਜਖਮੀ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਹੈਮਲਿਟਨ ਦੇ ਉਪਨਗਰ ਫ੍ਰੈਂਕਟਨ ਵਿਖੇ ਇੱਕ ਮਹਿਲਾ ਨੂੰ ਹਥੌੜੇ ਮਾਰਕੇ ਗੰਭੀਰ ਜਖਮੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ, ਘਟਨਾ ਫ੍ਰੈਂਕਟਨ ਦੇ ਮਰੀਰੀ ਰੋਡ ਵਿਖੇ ਸ਼ਾਮ ਸਮੇਂ ਵਾਪਰੀ ਦੱਸੀ ਜਾ ਰਹੀ ਹੈ। ਹਮਲੇ ਵਿੱਚ ਮਹਿਲਾ ਦੇ ਸਿਰ ‘ਤੇ ਗੰਭੀਰ ਦਰਜੇ ਦੀਆਂ ਸੱਟਾਂ ਵੱਜੀਆਂ ਦੱਸੀਆਂ ਜਾ ਰਹੀਆਂ ਹਨ ਤੇ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪੁਲਿਸ ਵਲੋਂ ਦੋਸ਼ੀ ਨੂੰ ਫੜਣ ਲਈ ਕੋਸ਼ਿਸ਼ਾਂ ਤੇਜ ਹੋ ਗਈਆਂ ਹਨ ਤੇ ਇਸ ਮਾਮਲੇ ਵਿੱਚ ਇਲਾਕਾ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਪੁਲਿਸ ਨੇ 29 ਅਪ੍ਰੈਲ ਨੂੰ ਨੋਰਟਨ ਰੋਡ ‘ਤੇ ਸ਼ਾਮ 7 ਵਜੇ ਤੋਂ 8 ਵਜੇ ਗੁਜਰੇ ਕਿਸੇ ਵੀ ਵਿਅਕਤੀ ਨੂੰ ਆਪਣੇ ਕਾਰ ਦੀ ਡੈਸ਼ਕੈਮ ਵੀਡੀਓ ਚੈੱਕ ਕਰਨ ਦੀ ਗੱਲ ਵੀ ਕਹੀ ਹੈ।