ਅੰਗਰੇਜੀ ਨਹੀਂ ਆਉਂਦੀ ਤਾਂ ਕੋਈ ਨੀ, ਪੰਜਾਬੀ ਭਾਸ਼ਾ ਵਿੱਚ ਡਰਾਈਵਿੰਗ ਟੈਸਟ ਕਰੋ ਪਾਸ!

Spread the love

ਟਾਕਾਨਿਨੀ ਗੁਰੂਘਰ ਵਿਖੇ ਲੱਗਣ ਜਾ ਰਿਹਾ ਡਰਾਈਵਿੰਗ ਲਾਇਸੈਂਸ ਕੈਂਪ
ਭਾਈਚਾਰੇ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਨਿਊਜੀਲੈਂਡ ਪੁਲਿਸ ਤੇ ਵੀਟੀਐਨਜੈਡ ਦੇ ਸਹਿਯੋਗ ਸਦਕਾ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਡਰਾਈਵਿੰਗ ਲਾਇਸੈਂਸ ਬਨਾਉਣ ਦਾ ਕੈਂਪ ਆਉਂਦੀ 18 ਮਈ ਨੂੰ ਲਗਾਇਆ ਜਾ ਰਿਹਾ ਹੈ।

ਨਵੇ ਨਿਊਜੀਲੈਡ ਆਉਣ ਵਾਲਿਆਂ ਲਈ , ਅੰਗਰੇਜੀ ਨਾ ਬੋਲ ਸਕਣ ਵਾਲੇ ਮਾਪੇ, ਫੇਲ ਹੋ ਹੋ ਅੱਕ ਚੁੱਕੇ ਹੋ ਜਾਂ ਨਵੀ ਉਮਰੇ ਲਾਇਸੰਸ ਲੈਣ ਵਾਲੇ ਮੈਬਰਾਂ ਲਈ ਅੰਗਰੇਜੀ ਜਾਂ ਪੰਜਾਬੀ ਬਿੱਚ ਲਾਇਸੰਸ ਲੈਣ ਦੀ ਸਹੂਲਤ।

  1. ਪਹਿਲੇ 4 ਘੰਟੇ ਟਰੇਨਿੰਗ ਲੈ ਕੇ ਗੁਰੂ ਘਰ ਹੀ ਟੈਸਟ ਦੇ ਸਕੋਗੇ ਅਤੇ ਉਨੀ ਵਾਰ ਕਰੋ ਜਦੋ ਤੱਕ ਪਾਸ ਨਹੀ ਹੋ ਜਾਂਦੇ ਭਾਵੇ ਸੌ ਵਾਰ ਟਰਾਈ ਕਰੀ ਚੱਲੋ ।
  2. ਫੀਸ ਇੱਕ ਹੀ ਰਹੇਗੀ ਜੋ ਨਵਾਂ ਲਾਇਸੰਸ ਲੈਣ ਵਾਲਿਆਂ ਲਈ $196.10 ਅਤੇ ਇੰਡੀਆ ਵਾਲਾ ਬਦਲਣ ਲਈ $244.50 ਅਤੇ ਇਹ ਫੀਸ ਇੱਕੋ ਵਾਰ ਜਿੰਨਾ ਚਿਰ ਤੁਸੀ ਪਾਸ ਨਹੀ ਹੋ ਜਾਂਦੇ ।
  3. ਲਾਇਸੰਸ ਲੈਣ ਲਈ ਅਜੇ 18 ਮਈ ਰੱਖੀ ਗਈ ਹੈ ਪਰ ਕਿੰਨੀਆਂ ਬੁਕਿੰਗ ਹੁੰਦੀਆਂ ਉਸ ਉੱਪਰ ਨਿਰਭਰ ਹੈ ।
  4. ਗੁਰੂ ਘਰ ਆਫਿਸ ਵਿੱਚ 09 296 2375 ਤੇ ਕਾਲ ਕਰਕੇ ਬੁਕੀਮਗ ਕਰਵਾ ਸਕਦੇ ਹੋ ।
  5. ਬਜੁਰਗ, ਬੀਬੀਆਂ , ਆਦਮੀ ਅਤੇ ਬੱਚੇ ਕੋਈ ਵੀ ਕਰ ਸਕਦਾ ਹੈ ।