ਸੈਕੰਡਰੀ ਸਕੂਲ ਟੀਚਰਾਂ ਲਈ ਆਈ ਵੱਡੀ ਖੁਸ਼ਖਬਰੀ!

Spread the love

ਅੱਜ ਤੋਂ ਸਟਰੇਟ ਟੂ ਰੈਜੀਡੈਂਸ ਪਾਥਵੇਅ ਤਹਿਤ ਪੀਆਰ ਕਰ ਸਕਦੇ ਅਪਲਾਈ
ਨਿਊਜੀਲੈਂਡ ਦੇ ਬਾਹਰੋਂ ਵੀ ਬਿਨ੍ਹਾਂ ਅਨੁਭਵ ਪੀ ਆਰ ਕਰ ਸਕਦੇ ਅਪਲਾਈ


ਆਕਲੈਂਡ (ਹਰਪ੍ਰੀਤ ਸਿੰਘ) – ਅੱਜ 1 ਮਈ 2024 ਤੋਂ ਨਿਊਜੀਲੈਂਡ ਭਰ ਦੇ ਸੈਕੰਡਰੀ ਸਕੂਲ ਟੀਚਰ ਪਾਥਵੇਅ ਟੂ ਰੈਜੀਡੈਂਸੀ ਦੇ ਯੋਗ ਹੋ ਗਏ ਹਨ। ਇਸ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਆਪਣੀ ਵੈਬਸਾਈਟ ‘ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜੋ ਇਸ ਲੰਿਕ ‘ਤੇ ਜਾਕੇ ਦੇਖਿਆ ਜਾ ਸਕਦਾ ਹੈ। ਹੁਣ ਇਸ ਕਿੱਤੇ ਨੂੰ ਡਿਮਾਂਡ ਰੋਲ ਦੀ ਗਰੀਨ ਲਿਸਟ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ।
ਯੋਗ ਸੈਕੰਡਰੀ ਸਕੂਲ ਟੀਚਰ ਹੁਣ ਨਿਊਜੀਲੈਂਡ ਦੇ ਬਾਹਰੋਂ ਵੀ ਪੀ ਆਰ ਅਪਲਾਈ ਕਰ ਸਕਦੇ ਹਨ, ਬਸ਼ਰਤੇ ਉਨ੍ਹਾਂ ਕੋਲ ਐਕਰੀਡੇਟਡ ਇਮਪਲਾਇਰ ਦੀ ਜੋਬ ਆਫਰ ਹੋਏ, ਹੁਣ ਇਨ੍ਹਾਂ ਸੈਕੰਡਰੀ ਸਕੂਲ ਟੀਚਰਾਂ ਨੂੰ ਨਿਊਜੀਲੈਂਡ ਵਿੱਚ ਕੰਮ ਦਾ 2 ਸਾਲ ਦਾ ਅਨੁਭਵ ਹੋਣ ਦੀ ਸ਼ਰਤ ਤੋਂ ਵੀ ਰਾਹਤ ਦਿੱਤੀ ਗਈ ਹੈ। ਸੈਕੰਡਰੀ ਟੀਚਰਾਂ ਤੋਂ ਇਲਾਵਾ ਬਾਕੀ ਟੀਚਰ ਵਰਕ ਟੂ ਰੈਜੀਡੈਂਸੀ ਲਈ ਹੀ ਯੋਗ ਰਹਿਣਗੇ।