ਮੈਲਬੋਰਨ ਕਾਉਂਸਲ ਸੜਕਾਂ ‘ਤੇ ਰੋਕਣ ਜਾ ਰਹੀ ਸਫਾਈ ਦਾ ਕੰਮ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਮੈਲਬੋਰਨ ਦੀ ਸਿਟੀ ਆਫ ਯਾਰਾ ਇਲਾਕੇ ਦੇ ਰਿਹਾਇਸ਼ੀ ਇਸ ਵੇਲੇ ਬਹੁਤ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹਨ, ਕਿਉਂਕਿ ਕਾਉਂਸਲ ਨੇ ਇਲਾਕੇ ਦੀਆਂ ਸੜਕਾਂ ਦੀ ਸਫਾਈ ਨਾ ਕਰਨ ਦਾ ਫੈਸਲਾ ਲਿਆ ਹੈ। ਦਰਅਸਲ ਸਟੇਟ ਗਵਰਮੈਂਟ ਤੇ ਸਿਟੀ ਕਾਉਂਸਲ ਵਿਚਾਲੇ ਇਸ ਗੱਲ ‘ਤੇ ਤਕਰਾਰ ਪੈਦਾ ਹੋ ਗਈ ਹੈ ਕਿ ਇਲਾਕੇ ਦੀਆਂ ਸੜਕਾਂ ਦੀ ਸਫਾਈ ਲਈ ਫੰਡਿੰਗ ਕੌਣ ਮੁੱਹਈਆ ਕਰਵਾਏਗਾ।
ਦਰਅਸਲ 1 ਜੁਲਾਈ ਤੋਂ ਕਾਉਂਸਲ ਵਲੋਂ ਬਹੁਤੇ ਇਲਾਕਿਆਂ ਵਿੱਚ ਸਫਾਈ ਦਾ ਕੰਮ ਰੋਕਿਆ ਜਾ ਰਿਹਾ ਹੈ। ਕਿਉਂਕਿ ਸਟੇਟ ਗਵਰਮੈਂਟ ਵਲੋਂ ਮਿਲਦੀ ਮੱਦਦ ਇਸ ਲਈ ਨਾਕਾਫੀ ਹੈ ਤੇ ਇਹ ਸਟੇਟ ਗਵਰਮੈਂਟ ਦੀ ਹੀ ਡਿਊਟੀ ਹੈ ਕਿ ਉਹ ਇਲਾਕੇ ਦੀਆਂ ਸੜਕਾਂ ਸਾਫ ਕਰਵਾਏ।
ਮੇਅਰ ਐਡਵਰਡ ਕਰੋਸਲੇਂਡ ਨੇ ਦੱਸਿਆ ਕਿ ਸਾਨੂੰ $1 ਮਿਲੀਅਨ ਦੇ ਕੰਮ ਲਈ ਸਿਰਫ $90,000 ਹੀ ਮਿਲਦੇ ਹਨ, ਜੋ ਕਿ ਸਰਾਸਰ ਗਲਤ ਹੈ ਤੇ ਇਸੇ ਲਈ ਇਹ ਫੈਸਲਾ ਲਿਆ ਜਾ ਰਿਹਾ ਹੈ। ਦੂਜੇ ਪਾਸੇ ਸਟੇਟ ਗਵਰਮੈਂਟ ਵਲੋਂ ਇਸ ਸਬੰਧੀ ਕੋਈ ਵੀ ਬਿਆਨਬਾਜੀ ਸਾਹਮਣੇ ਨਹੀਂ ਆਈ ਹੈ ਤੇ ਜਾਹਿਰ ਹੈ ਕਿ ਆਉਂਦੇ ਦਿਨਾਂ ਵਿੱਚ ਰਿਹਾਇਸ਼ੀਆਂ ਦੀਆਂ ਦਿੱਕਤਾਂ ਦਾ ਵਧਣਾ ਲਾਜਮੀ ਹੈ।