ਆਕਲੈਂਡ ਏਅਰਪੋਰਟ ‘ਤੇ ਅੰਤਰ-ਰਾਸ਼ਟਰੀ ਉਡਾਣਾ ਦੌਰਾਨ ਯਾਤਰੀਆਂ ਦੀ ਘਟੇਗੀ ਖੱਜਲ-ਖੁਆਰੀ

Spread the love

ਨਵੀਂ ਕਤਨੀਕ ਰਾਂਹੀ ਸਕਿਓਰਟੀ ਚੈੱਕ ਹੋਇਆ ਆਸਾਨ!
ਆਕਲੈਂਡ (ਹਰਪ੍ਰੀਤ ਸਿੰਘ) – ਅੰਤਰ-ਰਾਸ਼ਟਰੀ ਉਡਾਣਾ ‘ਤੇ ਸਫਰ ਕਰਨ ਦੌਰਾਨ ਹੁਣ ਆਕਲੈਂਡ ਵਾਸੀਆਂ ਲਈ ਸਫਰ ਸੁਖਾਲਾ ਹੋਣ ਜਾ ਰਿਹਾ ਹੈ। ਏਅਰਪੋਰਟ ‘ਤੇ ਵਰਤੀ ਜਾ ਰਹੀ ਨਵੀਂ ਟੈਕਨਾਲਜੀ ਦੇ ਚਲਦਿਆਂ ਹੁਣ ਯਾਤਰੀਆਂ ਨੂੰ ਸਕਿਓਰਟੀ ਚੈੱਕ ਮੌਕੇ ਕੈਰੀਓਨ ਬੈਗਾਂ ਵਿੱਚ ਲਿਕੁਅਡ ਜਾਂ ਲੈਪਟੋਪ ਆਦਿ ਬੈਗ ਵਿੱਚੋਂ ਕੱਢਣ ਦੀ ਲੋੜ ਨਹੀਂ ਪਏਗੀ। ਇਸ ਨਾਲ ਯਾਤਰੀਆਂ ਦਾ ਕਾਫੀ ਸਮਾਂ ਤੇ ਖੱਜਲ-ਖੁਆਰੀ ਬਚੇਗੀ। ਨਵੀਂ ਵਰਤੀ ਜਾ ਰਹੀ ਟੈਕਨਾਲਜੀ ਦਾ ਨਾਮ ਕੰਪਿਊਟਡ ਟੋਮੋਗ੍ਰਾਫੀ (ਸੀਟੀ) ਹੈ, ਜਿਸ ਦੀ ਮੱਦਦ ਸਦਕਾ ਬੈਗ ਦੇ ਅੰਦਰ ਪਈਆਂ ਵਸਤੂਆਂ ਦੀਆਂ 3ਡੀ ਤਸਵੀਰਾਂ ਬੜੀ ਹੀ ਆਸਾਨੀ ਨਾਲ ਤਿਆਰ ਹੋ ਜਾਂਦੀਆਂ ਹਨ। ਟ੍ਰਾਂਸਪੋਰਟ ਮਨਿਸਟਰ ਨੇ ਇਸ ਉਪਲਬਧੀ ‘ਤੇ ਏਅਰਪੋਰਟ ਦੀ ਹੌਂਸਲਾਵਧਾਈ ਕੀਤੀ ਹੈ।