ਆਕਲੈਂਡ ਏਅਰਪੋਰਟ ਦੇ ਸ਼ਾਨਦਾਰ ਤੇ ਨਵੇਂ ਬਨਣ ਜਾ ਰਹੇ ਟਰਮੀਨਲ ਦੀਆਂ ਤਸਵੀਰਾਂ ਆਈਆਂ ਸਾਹਮਣੇ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਏਅਰਪੋਰਟ ਨੇ ਏਅਰਪੋਰਟ ਵਿਖੇ ਨਵੇਂ ਬਨਣ ਜਾ ਰਹੇ ਸ਼ਾਨਦਾਰ ਡੋਮੈਸਟਿਕ ਟਰਮੀਨਲ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। 3 ਸਾਲਾਂ ਦੇ ਡਿਜਾਈਨ ਤਿਆਰ ਕਰਨ ਦੀ ਮਿਹਨਤ ਤੋਂ ਬਾਅਦ ਇੱਕ ਛੱਤ ਹੇਠ ਬਨਣ ਵਾਲਾ ਇਹ ਟਰਮੀਨਲ 2028-29 ਤੱਕ ਪੂਰਾ ਹੋਏਗਾ ਤੇ ਦਾਅਵਾ ਇਹ ਹੈ ਕਿ ਇਹ ਆਪਣੇ ਆਪ ਵਿੱਚ ਇੰਜੀਨੀਅਰਿੰਗ ਦਾ ਇੱਕ ਸ਼ਾਹਕਾਰ ਸਾਬਿਤ ਹੋਏਗਾ। ਡੋਮੈਸਟਿਕ ਟਰਮੀਨਲ 1966 ਵਿੱਚ ਪਹਿਲੀ ਵਾਰ ਖੁੱਲਿਆ ਸੀ, ਪਰ ਹੁਣ ਬਹੁਤ ਪੁਰਾਣਾ ਹੋ ਚੁੱਕਾ ਹੈ। ਜਦੋਂ ਇਹ ਬਣਕੇ ਪੂਰਾ ਤਿਆਰ ਹੋ ਗਿਆ ਤਾਂ ਯਾਤਰੀਆਂ ਨੂੰ ਡੋਮੈਸਟਿਕ ਤੋਂ ਇੰਟਰਨੈਸ਼ਨਲ ਟਰਮੀਨਲ ਤੱਕ ਜਾਣ ਲਈ ਸਿਰਫ 5 ਮਿੰਟ ਦਾ ਸਮਾਂ ਲੱਗੇਗਾ। ਇਸ ਵਿੱਚ ਵਧੀਆ ਨੈਵੀਗੇਸ਼ਨ, ਵਧੇਰੇ ਸੀਟਿੰਗ ਕਪੈਸਟੀ, ਫੋਨ ਚਾਰਜ ਲਈ ਥਾਵਾਂ, ਬਾਥਰੂਮ ਦੀ ਸੁਵਿਧਾਵਾਂ ਵੀ ਸ਼ਾਮਿਲ ਕੀਤੀਆਂ ਜਾਣਗੀਆਂ।