ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਫੌਜੀ ਵੀਰਾਂ ਨੇ ਅਰਦਾਸ ਕਰ ਸ਼ੁਰੂ ਕੀਤਾ ਰਸਤਾ ਬਨਾਉਣ ਦਾ ਅਣਥੱਕ ਕਾਰਜ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਕੁਝ ਸਮਾਂ ਪਹਿਲਾਂ ਹੇਮਕੁੰਡ ਸਾਹਿਬ ਤੋਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ, ਜਿੱਥੇ ਫੌਜੀ ਵੀਰ ਗੁਰੂ ਸਾਹਿਬ ਅੱਗੇ ਅਰਦਾਸ ਕਰਦਿਆਂ ਰਸਤੇ ਸਾਫ ਕਰਨ ਦਾ ਅਣਥੱਕ ਕਾਰਜ ਆਰੰਭ ਰਹੇ ਹਨ। ਤਸਵੀਰਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਕਈ-ਕਈ ਫੁੱਟ ਉੱਚੀ ਬਰਫ ਨੂੰ ਸਾਫ ਕੀਤਾ ਗਿਆ ਦਿਖਾਇਆ ਹੈ। ਯਾਤਰਾ ਇਸ ਸਾਲ 25 ਮਈ ਤੋਂ ਆਰੰਭ ਹੋਣੀ ਹੈ ਅਤੇ 10 ਅਕਤੂਬਰ 2024 ਤੱਕ ਜਾਰੀ ਰਹਿਣੀ ਹੈ ਤੇ ਤੱਦ ਤੱਕ ਇਸ ਰਸਤੇ ਨੂੰ ਸਾਫ ਕੀਤੇ ਜਾਣਾ ਲਾਜਮੀ ਹੁੰਦਾ ਹੈ। ਵੱਡਭਾਗੀਆਂ ਸੰਗਤਾਂ ਦੀ ਵਾਹਿਗੁਰੂ ਯਾਤਰਾ ਸਫਲ ਕਰਨ।