1 ਲੱਖ ਡਾਲਰ ਕਮਾਉਣ ਵਾਲੇ ਭਾਰਤੀ ਨੌਜਵਾਨ ਨੂੰ ਫੂਡ ਬੈਂਕ ਤੋਂ ਮੁਫਤ ਭੋਜਨ ਲੈਣ ਦੀ ਗੱਲ ਕਰਨੀ ਪਈ ਮਹਿੰਗੀ

Spread the love

ਗੁਆਈ ਨੌਕਰੀ ਤੇ ਹੁਣ ਝੱਲਣੀ ਪੈ ਰਹੀ ਆਪਣੀ ਅਲੋਚਨਾ
ਆਕਲੈਂਡ (ਹਰਪ੍ਰੀਤ ਸਿੰਘ) – ਕੈਨੇਡਾ ਵਿੱਚ ਟੀਡੀ ਕੈਨੇਡਾ ਕੰਪਨੀ ਲਈ ਕੰਮ ਕਰਦੇ ਮੇਹੁਲ ਪ੍ਰਜਾਪਤੀ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾਉਣੀ ਕਾਫੀ ਮਹਿੰਗੀ ਪਈ ਹੈ ਤੇ ਇਸ ਲਈ ਮੇਹੁਲ ਨੂੰ ਆਪਣੀ ਟੀਡੀ ਕੰਪਨੀ ਲਈ $98,000 ਦੀ ਸਲਾਨਾ ਤਨਖਾਹ ਵਾਲੀ ਨੌਕਰੀ ਵੀ ਗੁਆਉਣੀ ਪਈ ਹੈ। ਦਰਅਸਲ ਮੇਹੁਲ ਨੇ ਵੀਡੀਓ ਵਿੱਚ ਦੱਸਿਆ ਸੀ ਕਿ ਭੋਜਨ ਦੇ ਸੈਂਕੜੇ ਡਾਲਰ ਬਚਾਉਣ ਲਈ ਉਹ ਫੂਡ ਬੈਂਕਾਂ ਤੋਂ ਮੁਫਤ ਭੋਜਨ ਲੈਂਦਾ ਸੀ ਤੇ ਇਸ ਤਰ੍ਹਾਂ ਸੈਂਕੜੇ ਡਾਲਰ ਦੀ ਬਚਤ ਕਰਦਾ ਸੀ। ਪਰ ਜਿਓਂ ਹੀ ਇਹ ਵੀਡੀਓ ਨੈੱਟ ‘ਤੇ ਵਾਇਰਲ ਹੋਈ ਤਾਂ ਪ੍ਰਜਾਪਤੀ ਨੂੰ ਇਨੀਂ ਵਧੀਆ ਤਨਖਾਹ ਹੋਣ ਦੇ ਬਾਵਜੂਦ ਫੂਡ ਬੈਂਕ ਦੀ ਮੱਦਦ ਲੈਣਾ ਅਨੈਤਿਕ ਦੱਸਿਆ ਗਿਆ, ਕੈਨੇਡਾ ਵਾਸੀਆਂ ਨੇ ਟੀਡੀ ਕੈਨੇਡਾ ਕੰਪਨੀ ਨੂੰ ਵੀ ਵੀਡੀਓ ਰਾਂਹੀ ਟੈਗ ਕੀਤਾ। ਜਿਸ ਤੋਂ ਬਾਅਦ ਕੰਪਨੀ ਦਾ ਜੁਆਬ ਆਇਆ ਕਿ ਇਹ ਵਿਵਹਾਰ ਸਾਡੀ ਕੰਪਨੀ ਦੀਆਂ ਕਦਰਾਂ, ਕੀਮਤਾਂ ਨਾਲ ਮੇਲ ਨਹੀਂ ਖਾਦਾ ਤੇ ਇਹ ਭਰੋਸਾ ਦੁਆਇਆ ਜਾਂਦਾ ਹੈ ਕਿ ਵੀਡੀਓ ਵਿੱਚ ਉਕਤ ਨਾਮ ਵਾਲਾ ਵਿਅਕਤੀ ਹੁਣ ਸਾਡੇ ਲਈ ਕੰਮ ਨਹੀਂ ਕਰਦਾ।
ਪ੍ਰਜਾਪਤੀ ਇਸ ਸਭ ਲਈ ਕਾਫੀ ਮਾਨਸਿਕ ਦਬਾਅ ਝੱਲ ਰਿਹਾ ਹੈ ਤੇ ਉਸਦਾ ਆਪਣੇ ਪੱਖ ਵਿੱਚ ਕਹਿਣਾ ਹੈ ਕਿ ਉਸਨੇ ਵੀਡੀਓ ਤਾਂ ਵਿਦਿਆਰਥੀਆਂ ਦੀ ਮੱਦਦ ਲਈ ਪਾਈ ਸੀ।