ਮੈਲਬੋਰਨ (ਹਰਪ੍ਰੀਤ ਸਿੰਘ) – ਵੈਸੇ ਤਾਂ ਆਸਟ੍ਰੇਲੀਆ ਵਿੱਚ ਅਗਲੇ ਸਾਲ ਚੋਣਾ ਹੋਣੀਆਂ ਹਨ, ਪਰ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਆਪਣੀ ਮਨਸ਼ਾ ਹੁਣ ਨਾਲ ਹੀ ਸਾਫ ਪ੍ਰਗਟਾ ਦਿੱਤੀ ਹੈ, ਜੋ ਪ੍ਰਵਾਸੀਆਂ ਦੇ ਹਿੱਤ ਵਿੱਚ ਬਿਲਕੁਲ ਵੀ ਨਹੀਂ ਹੈ। ਉਨ੍ਹਾਂ ਬੀਤੇ ਦਿਨੀਂ ਬਿਆਨਬਾਜੀ ਦਿੰਦਿਆਂ ਸਾਫ ਕਰ ਦਿੱਤਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਅਗਲੇ ਸਾਲ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਪ੍ਰਵਾਸੀਆਂ ਨੂੰ ਲੈਕੇ ਵੱਡੇ ਫੈਸਲੇ ਲੈਣਗੇ, ਇਸ ਵਿੱਚ ਹਰ ਸਾਲ ਪੀ ਆਰ ਕੀਤੇ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵੱਡੇ ਪੱਧਰ ‘ਤੇ ਘਟਾਉਣ ਦੇ ਨਾਲ-ਨਾਲ, ਆਸਟ੍ਰੇਲੀਆ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਆਮਦਗੀ ਨੂੰ ਕਾਫੀ ਜਿਆਦਾ ਘਟਾਉਣਾ ਵੀ ਸ਼ਾਮਿਲ ਰਹੇਗਾ।