ਹੁਣ ਮਾਪਿਆਂ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
ਆਕਲੈਂਡ (ਹਰਪ੍ਰੀਤ ਸਿੰਘ) – ਸਕੂਲ ਵਿੱਚ ਦੂਜੇ ਬੱਚਿਆਂ ਤੋਂ ਬੁਲੰਿਗ ਦਾ ਸ਼ਿਕਾਰ ਹੋਈ 13 ਸਾਲਾ ਰਾਇਆਨਾ ਬੋਏਡੀ ਨੇ ਆਪਣੀ ਜਾਨ ਲੈ ਲਈ ਸੀ, ਉਸ ਨੂੰ ਇਸ ਦਿੱਕਤ ਕਾਰਨ ਕਾਉਂਸਲਰ ਨਾਲ ਵੀ ਮੀਟਿੰਗ ਕਰਨੀ ਪੈ ਰਹੀ ਸੀ, ਹੁਣ ਰਾਇਆਨਾ ਦੇ ਮਾਪਿਆਂ ਨੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੂੰ ਇੱਕ ਖੁੱਲੀ ਚਿੱਠੀ ਲਿਖੀ ਹੈ,ਜਿਸ ਵਿੱਚ ਬੇਨਤੀ ਕੀਤੀ ਗਈ ਹੈ ਕਿ ਸਕੂਲਾਂ ਵਿੱਚ ਬੁਲੰਿਗ ਨੂੰ ਰੋਕਣ ਲਈ ਉਚਿਤ ਕਦਮ ਚੁੱਕੇ ਜਾਣ ਤਾਂ ਜੋ ਹੋਰ ਕਿਸੇ ਮਾਪਿਆਂ ਨੂੰ ਅਜਿਹੇ ਨਤੀਜੇ ਨਾ ਭੁਗਤਣੇ ਪੈਣ, ਜੋ ਉਨ੍ਹਾਂ ਨੂੰ ਭੁਗਤਣੇ ਪਏ ਹਨ। ਰਾਇਆਨਾ ਦੇ ਮਾਪਿਆਂ ਵਲੋਂ ਲਿਖੀ ਚਿੱਠੀ ਵਿੱਚ ਸੱਚਮੁੱਚ ਹੀ ਬਹੁਤ ਭਾਵੁਕ ਸ਼ਬਦਾਵਲੀ ਵਰਤੀ ਗਈ ਹੈ।