ਆਕਲੈਂਡ (ਹਰਪ੍ਰੀਤ ਸਿੰਘ) – ਆਪਣੇ ਪੁੱਤ ਦੀ ਮੌਤ ਦਾ ਕਾਰਨ ਬਣੇ ਵਾਲੇ ਹੱਟਵੈਲੀ ਦੇ ਉਸ ਪਿਤਾ ਨੂੰ ਅਦਾਲਤ ਨੇ ਬਿਨ੍ਹਾਂ ਸਜਾ ਬਰੀ ਕਰ ਦਿੱਤਾ ਹੈ, ਜਿਸ ਦੀ ਅਣਗਹਿਲੀ ਕਾਰਨ ਡਰਾਈਵ ਵੇਅ ਵਿੱਚ ਵੈਨ ਪਿੱਛੇ ਕਰਦਿਆਂ ਉਸਦੇ ਪੁੱਤ ਦੀ ਮੌਤ ਹੋ ਗਈ ਸੀ। ਮਾਮਲੇ ਦੀ ਛਾਣਬੀਣ ਵਿੱਚ ਸਾਹਮਣੇ ਆਇਆ ਸੀ ਕਿ ਬੱਚਾ ਅਕਸਰ ਹੀ ਵੈਨ ਦੇ ਪਿਛਲੇ ਹਿੱਸੇ ਵਾਲੇ ਬੰਪਰ ‘ਤੇ ਲਮਕਣ ਦੀ ਆਦਿ ਸੀ। ਅਕਸਰ ਪਿਤਾ ਘਰ ਵਿੱਚੋਂ ਵੈਨ ਪਿੱਛੇ ਕਰਨ ਤੋਂ ਪਹਿਲਾਂ ਚੈਕਿੰਗ ਕਰਦਾ ਸੀ, ਪਰ ਘਟਨਾ ਵਾਲੇ ਦਿਨ ਕਿਤੇ ਜਾਣ ਦੀ ਜਲਦੀ ਵਿੱਚ ਉਸਨੇ ਅਜਿਹਾ ਨਹੀਂ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਘਟਨਾ ਦੇ ਸਬੰਧ ਵਿੱਚ ਪਿਤਾ ਵਲੋਂ ਬੇਧਿਆਨੇ ਹੋਕੇ ਗੱਡੀ ਚਲਾਉਣ ਸਬੰਧੀ ਆਪਣੀ ਗਲਤੀ ਮੰਨ ਲਈ ਗਈ ਸੀ।