ਸੈਂਕੜੇ ਕਾਰ ਚਾਲਕਾਂ ਨੂੰ ਓਵਰਸਪੀਡਿੰਗ ਦੇ ਚਲਦਿਆਂ ਜਾਰੀ ਹੋਈਆਂ ਟਿਕਟਾਂ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਡੁਨੇਡਿਨ ਵਿਖੇ ਸਕੂਲ ਜੋਨ ਵਿੱਚ ਸਕੂਲ ਦੇ ਸਮੇਂ ਦੌਰਾਨ ਰਫਤਾਰ ਸੀਮਾ ਨੂੰ 30 ਕਿਲੋਮੀਟਰ ਪ੍ਰਤੀ ਘੰਟਾ ਕੀਤੇ ਜਾਣ ਤੋਂ ਬਾਅਦ ਸਕੂਲਾਂ ਦੇ ਬਾਹਰ ਸੈਂਕੜੇ ਓਵਰਸਪੀਡਿੰਗ ਵਾਹਨਾਂ ਨੂੰ ਟਿਕਟਾਂ ਜਾਰੀ ਕੀਤੇ ਜਾਣ ਦੀ ਖਬਰ ਹੈ ਤੇ ਹੈਰਾਨਗੀ ਦੀ ਗੱਲ ਹੈ ਕਿ ਸਿਰਫ ਅੱਧੇ ਘੰਟੇ ਵਿੱਚ ਹੀ ਪੁਲਿਸ ਨੇ ਇਹ ਟਿਕਟਾਂ ਜਾਰੀ ਕੀਤੀਆਂ ਹਨ। ਪੁਲਿਸ ਅਧਿਕਾਰੀ ਇਸ ਗੱਲ ਤੋਂ ਨਾਖੁਸ਼ ਹਨ, ਕਿਉਂਕਿ ਸਕੂਲਾਂ ਨਜਦੀਕ ਗੱਡੀਆਂ ਦੀ ਰਫਤਾਰ ਘੱਟ ਨੂੰ ਲੈਕੇ ਲੋਕ ਬਿਲਕੁਲ ਵੀ ਦਿਲਚਸਪੀ ਨਹੀਂ ਲੈ ਰਹੇ ਤੇ ਜੇ ਅਜਿਾਹ ਹੋਇਆ ਤਾਂ ਆਉਂਦੇ ਦਿਨਾਂ ਵਿੱਚ ਪੁਲਿਸ ਦੁਬਾਰਾ ਤੋਂ ਸਪੀਡ ਕੈਮਰਾ ਵੈਨ ਸਕੂਲਾਂ ਨਜਦੀਕ ਤੈਨਾਤ ਕਰੇਗੀ।