ਘਰੇਲੂ ਹਿੰਸਾ ਖਿਲਾਫ ਇੱਕਜੁੱਟ ਹੋਏ ਮੈਲਬੋਰਨ ਵਾਸੀ, ਸੈਂਕੜੇ ਲੋਕਾਂ ਨੇ ਘਰੇਲੂ ਹਿੰਸਾ ਖਿਲਾਫ ਰੱਲਕੇ ਕੱਢੀ ਰੋਸ ਰੈਲੀ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਵਿਖੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਮਹਿਲਾਵਾਂ ਤੇ ਬੱਚਿਆਂ ਦੇ ਹੱਕ ਵਿੱਚ ਮੈਲਬੋਰਨ ਵਾਸੀਆਂ ਨੇ ਇੱਕ ਵਿਸ਼ਾਲ ਰੋਸ ਰੈਲੀ ਕੱਢੀ, ਜਿਸ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਲੋਕ ਇੱਕਠੇ ਹੋਏ। ਇਹ ਰੋਸ ਰੈਲੀ ਡੋਮੈਸਟਿਕ ਵਾਇਲੈਂਸ ਰਿਮੈਂਬਰੈਂਸ ਡੇਅ ਮੌਕੇ ਕੱਢੀ ਗਈ ਸੀ। ਦੱਸਦੀਏ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀ ਘਰੇਲੂ ਹਿੰਸਾ ਦੇ ਮੁੱਦੇ ‘ਤੇ ਚਿੰਤਾ ਪ੍ਰਗਟਾਈ ਹੈ। ਇਸ ਸਾਲ ਹੁਣ ਤੱਕ ਘਰੇਲੂ ਹਿੰਸਾ ਕਾਰਨ 26 ਮਹਿਲਾਵਾਂ ਦੀ ਮੌਤ ਹੋ ਚੁੱਕੀ ਹੈ। ਸਿਰਫ ਮੈਲਬੋਰਨ ਹੀ ਨਹੀਂ ਬਲਕਿ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਅਜਿਹੀਆਂ ਰੋਸ ਰੈਲੀਆਂ ਕੱਢੇ ਜਾਣ ਦੀ ਖਬਰ ਹੈ।