ਆਸਟ੍ਰੇਲੀਆ ਨੇ ਭਾਰਤੀ ਵਿਿਦਆਰਥੀਆਂ ਨੂੰ 50% ਘੱਟ ਵੀਜੇ ਕੀਤੇ ਜਾਰੀ

Spread the love

ਜਾਅਲੀ ਪੇਪਰਾਂ ਦੀ ਵਰਤੋਂ ਦੱਸਿਆ ਮੁੱਖ ਕਾਰਨ
ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਵਲੋਂ ਬੀਤੇ ਇੱਕ ਸਾਲ ਵਿੱਚ 48% ਭਾਰਤੀ ਵਿਿਦਆਰਥੀਆਂ ਵੀਜਾ ਫਾਈਲਾਂ ਨੂੰ ਰੱਦ ਕੀਤਾ ਗਿਆ ਹੈ ਤੇ ਇਸਦਾ ਮੁੱਖ ਕਾਰਨ ਅਧੂਰੀਆਂ ਐਪਲੀਕੇਸ਼ਨਾਂ ਅਤੇ ਜਾਅਲੀ ਕਾਗਜਾਤਾਂ ਦੀ ਵਰਤੋਂ ਨੂੰ ਦੱਸਿਆ ਹੈ। ਇਨ੍ਹਾਂ ਹੀ ਨਹੀਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਉਨਾਂ ਵਲੋਂ ਅਜਿਹੇ ਵਿਿਦਆਰਥੀਆਂ ਦੀ ਆਮਦਗੀ ਨੂੰ ਘਟਾਉਣਾ ਵੀ ਅਹਿਮ ਟੀਚਾ ਹੈ, ਜਿਨ੍ਹਾਂ ਦਾ ਮਕਸਦ ਪੜ੍ਹਾਈ ਨਹੀਂ, ਬਲਕਿ ਆਸਟ੍ਰੇਲੀਆ ਆਉਣਾ ਹੁੰਦਾ ਹੈ। ਇਸ ਤਹਿਤ ਸਰਕਾਰ ਆਉਂਦੇ ਸਾਲ ਵਿੱਚ 250,000 ਵਿਿਦਆਰਥੀਆਂ ਦੀ ਗਿਣਤੀ ਘਟਾਉਣ ਦਾ ਟੀਚਾ ਰੱਖਦੀ ਹੈ ਤੇ ਇਸ ਲਈ ਯੂਨੀਵਰਸਿਟੀਆਂ ਤੇ ਕਾਲਜਾਂ ‘ਤੇ ਵੀ ਸਖਤਾਈ ਵਰਤੇਗੀ।