ਦਮਦਮੀ ਟਕਾਸਲ ਦੇ ਮੁਖੀ ਨੇ ਪੰਜਾਬ ਦੇ ਸਿੱਖਾਂ ਨੂੰ 5-5 ਬੱਚੇ ਪੈਦਾ ਕਰਨ ਦੀ ਕੀਤੀ ਅਪੀਲ

Spread the love

ਜੇ ਨਾ ਸਾਂਭੇ ਗਏ ਤਾਂ ਅਸੀਂ ਪੜ੍ਹਾਵਾਂਗੇ ਬੱਚੇ
ਆਕਲੈਂਡ (ਹਰਪ੍ਰੀਤ ਸਿੰਘ) – ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਰਹਿਣ ਵਾਲੇ 50% ਲੋਕ ਬਾਹਰੀ ਰਾਜਾਂ ਤੋਂ ਹਨ, ਇਨ੍ਹਾਂ ਹੀ ਨਹੀਂ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘਟੀ ਹੈ ਤੇ ਇਸੇ ਲਈ ਉਨ੍ਹਾਂ ਸਿੱਖਾਂ ਨੂੰ ਘੱਟੋ-ਘੱਟ 5 ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇ ਬੱਚੇ ਦੀ ਪ੍ਰਵਰਿਸ਼ ਔਖੀ ਲੱਗਦੀ ਹੋਈ ਤਾਂ ਉਹ ਬੱਚੇ ਦੀ ਪ੍ਰਵਰਿਸ਼ ਕਰਨਗੇ, ਉਨ੍ਹਾਂ ਨੂੰ ਪੜ੍ਹਾਉਣਗੇ-ਲਿਖਾਉਣਗੇ ਤੇ ਭਵਿੱਖ ਲਈ ਤਿਆਰ ਕਰਨਗੇ। ਉਨ੍ਹਾਂ ਪੰਜਾਬ ਵਿੱਚ ਵੱਸਦੇ ਹਿੰਦੂਆਂ ਅਤੇ ਹੋਰਾਂ ਨੂੰ ਵੀ ਇਹ ਅਪੀਲ ਕੀਤੀ ਹੈ।