ਭਾਈਚਾਰੇ ਨੂੰ ਨਵਜੀਤ ਸਿੰਘ ਦੀ ਮ੍ਰਿਤਕ ਦੇਹ ਇੰਡੀਆ ਭੇਜਣ ਵਿੱਚ ਮੱਦਦ ਕਰਨ ਦੀ ਅਪੀਲ

Spread the love

ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਨਵਜੀਤ ਸਿੰਘ ਦਾ ਹੋਇਆ ਸੀ ਕਤਲ

https://www.gofundme.com/f/navjeet-singhਮੈਲਬੋਰਨ (ਹਰਪ੍ਰੀਤ ਸਿੰਘ) – ਬੀਤੇ ਐਤਵਾਰ ਮੈਲਬੋਰਨ ਵਿਖੇ ਇੱਕ ਲੜਾਈ ਦੌਰਾਨ ਕਤਲ ਕੀਤਾ ਗਿਆ ਨਵਜੀਤ ਸਿੰਘ ਸੁਭਾਅ ਦਾ ਬਹੁਤ ਚੰਗਾ ਤੇ ਨਿੱਘਾ ਸੀ। ਉਸ ਵੇਲੇ ਤਾਂ ਉਹ ਸਿਰਫ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਉਸਨੂੰ ਛੁਰੇ ਮਾਰਕੇ ਗੰਭੀਰ ਜਖਮੀ ਕਰ ਦਿੱਤਾ ਗਿਆ ਸੀ। ਮੈਲਬੋਰਨ ਵੱਸਦਾ ਭਾਈਚਾਰਾ ਨਵਜੀਤ ਸਿੰਘ ਨੂੰ ਇੱਕ ਬਹੁਤ ਹੀ ਚੰਗੇ ਸੁਭਾਅ ਵਾਲੇ ਨੌਜਵਾਨ ਵਜੋਂ ਯਾਦ ਕਰ ਰਿਹਾ ਹੈ, ਜੋ ਹਰ ਵੇਲੇ ਦੂਜਿਆਂ ਦੀ ਮੱਦਦ ਲਈ ਅੱਗੇ ਰਹਿੰਦਾ ਸੀ। ਨਵਜੀਤ ਦੀ ਮ੍ਰਿਤਕ ਦੇਹ ਉਸਦੇ ਮਾਪਿਆਂ ਨੂੰ ਭੇਜਣ ਲਈ ਗੋਫੰਡ ਮੀ ‘ਤੇ ਇੱਕ ਪੇਜ ਬਣਾਇਆ ਗਿਆ ਹੈ, ਜਿੱਥੇ ਜਾ ਕੇ ਤੁਸੀਂ ਵੀ ਮੱਦਦ ਕਰ ਸਕਦੇ ਹੋ। ਨਵਜੀਤ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ।