ਬਰਨਹੇਮ ਮਿਲਟਰੀ ਕੈਂਪ ਨਜਦੀਕ ਘਰ ਨੂੰ ਲੱਗੀ ਅੱਗ ਵਿਚ 16 ਸਾਲਾ ਨੌਜਵਾਨ ਮੁਟਿਆਰ ਦੀ ਹੋਈ ਮੌਤ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ ਬੁੱਧਵਾਰ ਬਰਨਹੇਮ ਮਿਲਟਰੀ ਕੈਂਪ ਨਜਦੀਕ ਇੱਕ ਘਰ ਨੂੰ ਲੱਗੀ ਭਿਆਨਕ ਵਿੱਚ ਇੱਕ 16 ਸਾਲਾ ਨੌਜਵਾਨ ਮੁਟਿਆਰ ਦੀ ਮੌਤ ਹੋਣ ਦੀ ਖਬਰ ਹੈ, ਇਸ ਘਟਨਾ ਵਿੱਚ 3 ਹੋਰ ਜਣੇ ਜਖਮੀ ਹੋਏ ਸਨ। ਜਿਨ੍ਹਾਂ ਵਿੱਚੋਂ 1 ਨੂੰ ਗੰਭੀਰ ਅਤੇ 2 ਨੂੰ ਦਰਮਿਆਨੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਡਿਟੈਕਟਿਵ ਸਾਰਜੇਂਟ ਬ੍ਰੈਂਟ ਮੈਨਜੀਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਵਿੱਚ ਕੁਝ ਵੀ ਸ਼ੱਕੀ ਨਹੀਂ ਹੈ ਅਤੇ ਮਾਮਲੇ ਵਿੱਚ ਪੁਲਿਸ ਨੂੰ ਕਿਸੇ ਵੀ ਸ਼ੱਕੀ ਦੀ ਭਾਲ ਨਹੀਂ ਹੈ।