ਆਸਟ੍ਰੇਲੀਆਈ ਟੂਰੀਸਟਾਂ ਨੂੰ ਆਕਰਸ਼ਿਤ ਕਰਨ ਲਈ ਆਕਲੈਂਡ ਏਅਰਪੋਰਟ, ਆਕਲੈਂਡ ਤੇ ਰੋਟੋਰੂਆ ਨੇ ਰੱਲ ਕੇ ਬਣਾਈ ਵਿਸ਼ੇਸ਼ ਯੋਜਨਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਏਅਰਪੋਰਟ ਵਲੋਂ ਆਸਟ੍ਰੇਲੀਆਈ ਟੂਰੀਸਟਾਂ ਨੂੰ ਨਿਊਜੀਲੈਂਡ ਆਕਰਸ਼ਿਤ ਕਰਨ ਲਈ ਵਿਸ਼ੇਸ਼ ਯੋਜਨਾ ਦਾ ਖੁਲਾਸਾ ਕੀਤਾ ਗਿਆ ਹੈ। ਆਕਲੈਂਡ ਏਅਰਪੋਰਟ ਦੀ ਚੀਫ ਐਗਜੀਕਿਊਟਿਵ ਕੇਰੀ ਹੁਰੀਹਾਂਗਾਨੁਈ ਨੇ ਆਂਕੜਿਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ 2019 ਦੇ ਪ੍ਰੀਕੋਵਿਡ ਦੇ ਮੁਕਾਬਲੇ ਨਿਊਜੀਲੈਂਡ ਸਿਰਫ 83% ਆਸਟ੍ਰੇਲੀਆਈ ਟੂਰੀਸਟਾਂ ਨੂੰ ਹੀ ਆਕਰਸ਼ਿਤ ਕਰਨ ਵਿੱਚ ਸਫਲ ਰਿਹਾ ਹੈ, ਭਾਵ ਫਰਵਰੀ 2023 ਤੋਂ 2024 ਵਿਚਾਲੇ 265,000 ਘੱਟ ਆਸਟ੍ਰੇਲੀਆਈ ਟੂਰੀਸਟ ਨਿਊਜੀਲੈਂਡ ਪੁੱਜੇ ਹਨ, ਹਾਲਾਂਕਿ ਅਮਰੀਕਾ, ਇੰਗਲੈਂਡ ਤੇ ਇੰਡੀਆ ਤੋਂ ਆਉਣ ਵਾਲੇ ਟੂਰੀਸਟਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ, ਪਰ ਆਸਟ੍ਰੇਲੀਆਈ ਟੂਰੀਸਟ ਨਿਊਜੀਲੈਂਡ ਦੇ ਅਰਥਚਾਰੇ ਲਈ ਅਹਿਮ ਹਨ ਤੇ ਇਸੇ ਲਈ ਹੁਣ ਆਕਲੈਂਡ ਏਅਰਪੋਰਟ, ਆਕਲੈਂਡ ਤੇ ਰੋਟੋਰੂਆ ਨੇ ਰੱਲਕੇ ਇੱਕ ਐਗਰੀਮੈਂਟ ਕੀਤਾ ਹੈ, ਜਿਸ ਤਹਿਤ ਆਸਟ੍ਰੇਲੀਆਈ ਟੂਰੀਸਟਾਂ ਨੂੰ ਆਕਰਸ਼ਿਤ ਕਰਨ ਲਈ ਵਿਸ਼ੇਸ਼ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਤਾਂ ਜੋ ਨਿਊਜੀਲੈਂਡ ਆਉਣ ਵਾਲਾ ਹਰ ਆਸਟ੍ਰੇਲੀਆ ਆਪਣੇ ਇੱਕ ਦੌਰੇ ਵਿੱਚ ਹੀ ਘੱਟੋ-ਘੱਟ ਇਨ੍ਹਾਂ 2 ਸ਼ਹਿਰਾਂ ਨੂੰ ਕਵਰ ਕਰ ਸਕੇ ਤਾਂ ਜੋ ਟੂਰੀਜ਼ਮ ਵੱਧ ਸਕੇ।