ਗਾਇਕ ਦਿਲਜੀਤ ਦੋਸਾਂਝ ਦਾ ਇੱਕ ਹੋਰ ਕਮਾਲ!

Spread the love

ਐਡਮਿੰਟਨ ਸਥਿਤ ਗੋਰਿਆਂ ਦੇ ਰੋਜ਼ਰਸ ਪਲੇਸ ਵਿੱਚ ਕੀਤਾ ਸੋਲਡ ਆਊਟ ਸ਼ੋਅ
ਆਕਲੈਂਡ (ਹਰਪ੍ਰੀਤ ਸਿੰਘ) – ਪੰਜਾਬੀਆਂ ਦਾ ਮਨਭਾਉਂਦਾ ਗਾਇਕ ਦਲਜੀਤ ਦੋਸਾਂਝ ਨਿੱਤ ਨਵੇਂ ਰਿਕਾਰਡ ਬਨਾਉਣ ‘ਤੇ ਲੱਗਾ ਹੋਇਆ ਹੈ ਤੇ ਹੁਣ ਇਸ ਮਾਮਲੇ ਵਿੱਚ ਤਾਜਾ ਖਬਰ ਕੈਨੇਡਾ ਦੇ ਐਡਮਿੰਟਨ ਤੋਂ ਆਈ ਹੈ, ਜਿੱਥੋਂ ਦੇ ਰੋਜ਼ਰਸ ਪਲੇਸ ਵਿਖੇ ਨਾ ਸਿਰਫ ਪਹਿਲੀ ਵਾਰ ਕਿਸੇ ਪੰਜਾਬੀ ਗਾਇਕ ਨੇ ਪ੍ਰਫੋਰਮ ਕੀਤਾ ਹੈ, ਬਲਕਿ ਇਹ ਸ਼ੋਅ ਪੂਰੀ ਤਰ੍ਹਾਂ ਸੋਲਡ ਆਊਟ ਵੀ ਰਿਹਾ ਹੈ। ਦਲਜੀਤ ਕੈਨੇਡਾ ਵਿੱਚ ਆਪਣੇ ਇਹ ਟੂਰ ਦਿਲ-ਲੁਮੀਨਾਤੀ ਟੂਰ ਤਹਿਤ ਕਰ ਰਿਹਾ ਹੈ। ਇਸ ਤੋਂ ਪਹਿਲਾਂ ਦਿਲਜੀਤ ਨੇ ਵੈਨਕੂਵਰ ਦੇ ਬੀਸੀ ਪਲੇਸ ਵਿੱਚ ਸੋਲਡ ਆਊਟ ਸ਼ੋਅ ਕਰਕੇ ਇਤਿਹਾਸ ਰਚਿਆ ਸੀ, ਜਿੱਥੇ ਉਸਦੇ ਕਰੀਬ 54000 ਚਾਹੁਣ ਵਾਲੇ ਪੁੱਜੇ ਸਨ। ਇਸ ਤੋਂ ਬਾਅਦ ਦਿਲਜੀਤ ਨੇ ਅਮਰੀਕਾ ਵਿੱਚ ਵੀ ਸ਼ੋਅ ਕਰਨ ਜਾਣਾ ਹੈ ਤੇ ਉਸਤੋਂ ਬਾਅਦ ਟੋਰੰਟੋ ਵਿੱਚ ਆਕੇ ਸ਼ੋਅ ਕਰੇਗਾ।