ਨਿਊਜੀਲੈਂਡ ਵਾਸੀਆਂ ਲਈ ਇਸ ਸ਼ਾਨਦਾਰ ਇਲਾਕੇ ਵਿੱਚ $450,000 ਦੀ ਸੈਲਰੀ

Spread the love

ਮੁਫਤ ਰਿਹਾਇਸ਼ ਤੇ ਗੱਡੀ ਹਾਸਿਲ ਕਰ ਨੌਕਰੀ ਕਰਨ ਦਾ ਮੌਕਾ
ਆਕਲੈਂਡ (ਹਰਪ੍ਰੀਤ ਸਿੰਘ) – ਦੁਨੀਆਂ ਦੀਆਂ ਸਭ ਤੋਂ ਸੋਹਣੀ ਸਮੁੰਦਰੀ ਕੰਢੇ ‘ਤੇ ਵੱਸੇ ਪੱਛਮੀ ਆਸਟ੍ਰੇਲੀਆ ਦੇ ਬਰੀਮਰ ਬੇਅ ਇਲਾਕੇ ਤੋਂ ਜੀਪੀ ਦੀ ਨੌਕਰੀ ਨਿਕਲੀ ਹੈ, ਇਲਾਕੇ ਵਿੱਚ ਜੀਪੀ ਨਾ ਹੋਣ ਕਾਰਨ ਹਾਲਾਤ ਅਜਿਹੇ ਹਨ ਕਿ ਨੌਕਰੀ ਲਈ $300,000 ਤੋਂ $450,000 ਦੀ ਸਲਾਨਾ ਤਨਖਾਹ, ਸ਼ਾਨਦਾਰ ਗੱਡੀ ਤੇ ਮੁਫਤ ਰਿਹਾਇਸ਼ ਵੀ ਦਿੱਤੀ ਜਾ ਰਹੀ ਹੈ, ਜਦਕਿ ਆਮ ਤੌਰ ‘ਤੇ ਆਸਟ੍ਰੇਲੀਆ ਵਿੱਚ ਜੀਪੀ ਦੀ ਔਸਤ ਤਨਖਾਹ $33,304 ਹੁੰਦੀ ਹੈ। ਨਿਊਜੀਲੈਂਡ ਵਾਲੇ ਵੀ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਹਨ, ਬਸ਼ਰਤੇ ਉਹ ਆਸਟ੍ਰੇਲੀਆ ਵਿੱਚ ਬਤੌਰ ਜੀਪੀ ਰਜਿਸਟਰ ਹੋਣ।