ਟਰੱਕ ਨਾਲ ਟਕਰਾਉਣ ਕਾਰਨ ਕੰਸਟਰਕਸ਼ਨ ਕਰਮਚਾਰੀ ਦੀ ਹੋਈ ਮੌਤ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਰੇਮੁਏਰਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਰੋਡ ਕੰਸਟਰਕਸ਼ਨ ਕਰਮਚਾਰੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਾਦਸੇ ਬੀਤੇ ਬੁੱਧਵਾਰ ਦੀ ਰਾਤ ਵਿਕਟੋਰੀਆ ਐਵੇਨਿਊ ਵਿਖੇ ਉਸ ਵੇਲੇ ਵਾਪਰਿਆ ਜਦੋਂ ਸੜਕ ‘ਤੇ ਲੁੱਕ ਪਾਉਣ ਦਾ ਕੰਮ ਚੱਲ ਰਿਹਾ ਸੀ। ਟੱਰਕ ਵੱਜਣ ਕਾਰਨ ਕਰਮਚਾਰੀ ਗੰਭੀਰ ਜਖਮੀ ਹੋ ਗਿਆ, ਜਿਸ ਕਾਰਨ ਉਸਨੂੰ ਆਕਲੈਂਡ ਸਿਟੀ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਅੱਜ ਸ਼ੁੱਕਰਵਾਰ ਕਰਮਚਾਰੀ ਦੀ ਹਸਪਤਾਲ ਵਿੱਚ ਹੀ ਮੌਤ ਹੋਣ ਦੀ ਖਬਰ ਹੈ। ਮੌਕੇ ਤੋਂ ਟਰੱਕ ਡਰਾਈਵਰ ਪਹਿਲਾਂ ਤਾਂ ਫਰਾਰ ਹੋ ਗਿਆ ਸੀ, ਪਰ ਬਾਅਦ ਵਿੱਚ ਉਸਨੂੰ ਪਾਪਾਟੋਏਟੋਏ ਤੋਂ ਟਰੱਕ ਸਮੇਤ ਲੱਭ ਲਿਆ ਗਿਆ ਹੈ।