ਭਾਰਤੀ ਮੂਲ ਦੇ ਡਿਲੀਵਰੀ ਡਰਾਈਵਰ ਨੂੰ ਛੂਰੇ ਨਾਲ ਡਰਾ-ਧਮਕਾ ਕੇ ਲੁੱਟਣ ਦੀ ਕੋਸ਼ਿਸ਼

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਵਿਖੇ ਊਬਰ ਫੂਡ ਡੀਲੀਵਰੀ ਡਰਾਈਵਰ ਵਜੋਂ ਕੰਮ ਕਰਦੇ 3 ਭਾਰਤੀ ਨੌਜਵਾਨ ਇਸ ਵੇਲੇ ਕਾਫੀ ਖੌਫ ਵਿੱਚ ਹਨ, ਉਨ੍ਹਾਂ ਵਿੱਚੋਂ ਇੱਕ ਨੇ ਦੱਸਿਆ ਹੈ ਕਿ ਤੜਕੇ ਮੌਕੇ ਸੀਬੀਡੀ ਦੇ ਇਲਾਕੇ ਵਿੱਚ ਡਿਲੀਵਰੀ ਕਰਨ ਦੌਰਾਨ ਉਨ੍ਹਾਂ ਨੂੰ ਨੌਜਵਾਨਾਂ ਨੇ ਛੂਰੇ ਦੀ ਨੌਕ ‘ਤੇ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਨੌਜਵਾਨ ਆਪਣੇ ਆਪ ਨੂੰ ਬਿਲਕੁਲ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ।