ਆਕਲੈਂਡ ਵਿੱਚ ਰਬਿਸ਼ ਕੁਲੈਕਸ਼ਨ ਹਫਤੇ ਤੋਂ 15 ਦਿਨੀਂ ਕਰਨਾ ਜਾਇਜ, ਕੀ ਹੈ ਤੁਹਾਡੀ ਰਾਏ?

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਵਿੱਚ ਰਬਿਸ਼ ਕੁਲੈਕਸ਼ਨ ਹਫਤੇ ਤੋਂ 15 ਦਿਨੀਂ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਤਰਕ ਇਹ ਹਨ ਕਿ ਇੱਕ ਤਾਂ ਆਕਲੈਂਡ ਵਾਸੀਆਂ ਦੇ ਇਸ ਨਾਲ ਸਲਾਨਾ ਮਿਲੀਅਨ ਡਾਲਰ ਬਚਿਆ ਕਰਨਗੇ ਤੇ ਦੂਜਾ ਇਹ ਕਿ ਆਕਲੈਂਡ ਇਸ ਫੈਸਲੇ ਨਾਲ ਆਪਣੇ ਜੀਰੋ ਵੈਸਟ ਦੇ ਟੀਚੇ ਨੂੰ ਆਸਾਨੀ ਨਾਲ ਹਾਸਿਲ ਕਰ ਸਕੇਗਾ, ਪਰ ਆਕਲੈਂਡ ਵਾਸੀਆਂ ਦੀ ਗੱਲ ਕਰੀਏ ਤਾਂ ਬਹੁਤੇ ਰਿਹਾਇਸ਼ੀ ਅਜਿਹੇ ਹਨ ਕਿ ਉਹ ਚਾਹੁੰਦੇ ਹਨ ਕਿ ਇਸ ਸੇਵਾ ਨੂੰ ਹਫਤੇ ਤੋਂ 15 ਦਿਨ ਦਿਨ ਦੀ ਸੇਵਾ ਵਿੱਚ ਨਾ ਬਦਲਿਆ ਜਾਏ, ਕਿਉਂਕਿ ਬਹੁਤੇ ਪਰਿਵਾਰ ਇਸ ਸੇਵਾ ‘ਤੇ ਬਹੁਤ ਜਿਆਦਾ ਨਿਰਭਰ ਕਰਦੇ ਹਨ।