ਹਾਦਸੇ ਨੂੰ ਅੰਜਾਮ ਦੇ ਮੌਕੇ ਤੋਂ ਫਰਾਰ ਹੋਣ ਵਾਲੀ ਭਾਰਤੀ ਮੁਟਿਆਰ ਨੂੰ 9 ਮਹੀਨੇ ਦੀ ਹੋਈ ਕੈਦ

Spread the love

ਕੇਸ ਦੌਰਾਨ ਮਾਰੇ ਕਈ ਝੂਠ, ਪਰ ਇੱਕ ਨਾ ਆਇਆ ਕੰਮ
ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੀ ਰਹਿਣ ਵਾਲੀ ਸਾਕਸ਼ੀ ਅਗਰਵਾਲ ਨੂੰ ਅਦਾਲਤ ਵਲੋਂ 9 ਮਹੀਨਿਆਂ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਸਾਕਸ਼ੀ ‘ਤੇ ਦੋਸ਼ ਸਨ ਕਿ 2022 ਦੀ ਇੱਕ ਸਵੈਰ ਉਸਨੇ ਕੰਮ ‘ਤੇ ਜਾਂਦੀ ਇੱਕ ਮਹਿਲਾ ਨਰਸ ਨੂੰ ਟੱਕਰ ਮਾਰੀ ਸੀ ਤੇ ਉਸਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਈ ਸੀ। ਟੱਕਰ ਇਨੀਂ ਜੋਰ ਦੀ ਸੀ ਕਿ ਮਹਿਲਾ 7-8 ਮੀਟਰ ਦੂਰ ਉੱਛਲ ਕੇ ਜਾ ਪਈ ਤੇ ੳੇੁਸਨੂੰ ਇਲਾਜ ਲਈ ਕਈ ਹਫਤੇ ਹਸਪਤਾਲ ਰਹਿਣਾ ਪਿਆ।
ਸਾਕਸ਼ੀ ਪਹਿਲਾਂ ਤਾਂ ਮੌਕੇ ਤੋਂ ਫਰਾਰ ਹੋ ਗਈ ਤੇ ਕਰੀਬ 2 ਘੰਟਿਆਂ ਬਾਅਦ ਵਾਪਿਸ ਮੌਕੇ ‘ਤੇ ਪੁੱਜੀ, ਜਿੱਥੇ ਉਸਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਟੈਸਲਾ ਕਾਰ ਉਸ ਵੇਲੇ ਆਟੋ ਪਾਇਲਟ ‘ਤੇ ਸੀ, ਇਨ੍ਹਾਂ ਹੀ ਨਹੀਂ ਇੱਕ ਵਾਰ ਤਾਂ ਉਸਨੇ ਇਹ ਵੀ ਕਿਹਾ ਕਿ ਮਹਿਲਾ ਉਸਦੀ ਕਾਰ ਅੱਗੇ ਜਾਣਬੁੱਝ ਕੇ ਆ ਗਈ। ਪਰ ਕਾਰਵਾਈ ਚੱਲੀ ਤੇ ਛਾਣਬੀਣ ਵਿੱਚ ਸਾਹਮਣੇ ਆਇਆ ਕਿ ਕਾਰ ਸਾਕਸ਼ੀ ਆਪ ਚਲਾ ਰਹੀ ਸੀ ਤੇ ਉਸਨੂੰ ਹਾਦਸੇ ਤੋਂ ਪਹਿਲਾਂ ਅਲਾਰਮ ਵੀ ਸੁਣਿਆ ਸੀ।