ਆਕਲੈਂਡ ਵਾਲਿਓ ਅੱਜ ਪੁੱਜਣਾ ਨਾ ਭੁੱਲਿਓ!

Spread the love

ਸਤਿੰਦਰ ਸਰਤਾਜ ‘ਦ ਟਰੱਸਟ ਐਰੀਨਾ’ ਵਿੱਚ ਕਰੇਗਾ ਆਪਣਾ ਸ਼ੋਅ, ਨਾਲੇ ਜਿੱਤਿਓ ਮਹਿੰਦਰਾ ਦੀ ਐਕਸਯੂਵੀ

ਆਕਲੈਂਡ (ਹਰਪ੍ਰੀਤ ਸਿੰਘ) – ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਦਾ ਗਾਇਕ ਸਤਿੰਦਰ ਸਰਤਾਜ ਆਪਣੇ ਨਿਊਜੀਲੈਂਡ ਦੌਰੇ ਲਈ ਇੱਥੇ ਇੱਥੇ ਪੁੱਜ ਗਿਆ ਹੈ, ਸਤਿੰਦਰ ਸਰਤਾਜ ਦਾ ਸ਼ੋਅ ਅੱਜ 11 ਮਈ 2024 ਦਿਨ ਸ਼ਨੀਵਾਰ ਨੂੰ ਆਕਲੈਂਡ ਦੇ ਦ ਟਰੱਸਟ ਐਰੀਨਾ ਵਿਖੇ ਹੋਏਗਾ। ਵੈਸੇ ਤਾਂ ਸ਼ੋਅ ਸੋਲਡ ਆਊਟ ਹੈ, ਪਰ ਤੁਸੀਂ ਫਿਰ ਵੀ ਆਪਣੀ ਕਿਸਮਤ itcket.co.nz ਇਸ ਲੰਿਕ ‘ਤੇ ਅਜਮਾ ਸਕਦੇ ਹੋ। ਸ਼ੋਅ ਦੇਖਣ ਪੁੱਜਣ ਵਾਲੇ ਸਰੋਤਿਆਂ ਨੂੰ ਇਨਾਮ ਵਿੱਚ ਮਹਿੰਦਰਾ ਐਕਸਯੂਵੀ 700 ਵੀ ਦਿੱਤੀ ਜਾਏਗੀ।

ਦੱਸਦੀਏ ਕਿ ਨਿਯਮਾਂ ਤਹਿਤ ਮਹਿੰਦਰਾ ਐਕਸਯੂਵੀ 700 ਸਿਰਫ ਉਸੇ ਵਿਜੈਤਾ ਨੂੰ ਦਿੱਤੀ ਜਾਏਗੀ ਜੋ ਮੌਕੇ ‘ਤੇ ਮੌਜੂਦ ਰਹੇਗਾ, ਅਜਿਹਾ ਨਾ ਹੋਣ ਦੀ ਹਾਲਤ ਵਿੱਚ ਡਰਾਅ ਅਗਲੇ ਜੈਤੂ ਦੇ ਨਾਮ ਕਰ ਦਿੱਤਾ ਜਾਏਗਾ।