ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿੱਚ ਚੌਥਾ ਨੌਜਵਾਨ ਹੋਇਆ ਗ੍ਰਿਫਤਾਰ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਕੈਨੇਡਾ ਪੁਲਿਸ ਨੇ ਇੱਕ ਚੌਥੇ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਹੈ, ਜਿਸ ‘ਤੇ ਕਤਲ ਦੇ ਦੋਸ਼ ਦਾਇਰ ਕੀਤੇ ਗਏ ਹਨ। ਨੌਜਵਾਨ ਦਾ ਨਾਮ ਅਮਨਦੀਪ ਸਿੰਘ ਹੈ ਅਤੇ ਉਮਰ 22 ਸਾਲ ਹੈ। ਅਮਨਦੀਪ ਸਿੰਘ ਬਰੈਂਪਟਨ, ਸਰੀ ਤੇ ਐਬਟਸਫੋਰਡ ਵਿਖੇ ਰਹਿ ਚੁੱਕਾ ਸੀ ਤੇ ਪੁਲਿਸ ਉਸ ‘ਤੇ ਪਹਿਲਾਂ ਵੀ ਹਥਿਆਰਾਂ ਸਬੰਧੀ ਚਾਰਜ ਲਾ ਚੁੱਕੀ ਸੀ। ਪਹਿਲਾਂ ਵਾਲੇ ਲੱਗੇ ਚਾਰਜ ਦਾ ਇਸ ਕਤਲ ਕੇਸ ਨਾਲ ਕੋਈ ਸਬੰਧ ਨਹੀਂ ਹੈ।