ਬੱਚਿਆਂ ਦਾ ਰੱਖਿਆ ਕਰੋ ਖਿਆਲ!

Spread the love

ਕਾਰ ਚੋਰ ਨੇ ਬੱਚੇ ਸਮੇਤ ਹੀ ਕਾਰ ਕੀਤੀ ਚੋਰੀ
ਆਕਲੈਂਡ (ਹਰਪ੍ਰੀਤ ਸਿੰਘ) – ਟਾਰਾਨਾਕੀ ਦੇ ਵਾਇਟਾਰਾ ਵਿਖੇ ਇੱਕ ਬਹੁਤ ਹੀ ਅਜੀਬ ਕਾਰ ਚੋਰੀ ਦੀ ਘਟਨਾ ਵਾਪਰੀ ਹੈ, ਇੱਕ ਮਹਿਲਾ ਜਦੋਂ ਆਪਣੀ ਕਾਰ ਵਿੱਚੋਂ ਬਾਹਰ ਨਿਕਲੀ ਤਾਂ ਉਸਨੂੰ ਤੁਰੰਤ ਇੱਕ ਚੋਰ, ਚੋਰੀ ਕਰ ਲੈ ਗਿਆ, ਇਸ ਮੌਕੇ ਕਾਰ ਦੀ ਪਿਛਲੀ ਸੀਟ ‘ਤੇ ਮਹਿਲਾ ਦਾ ਛੋਟਾ ਬੱਚਾ ਵੀ ਸੀ, ਜਿਸਨੂੰ ਚੋਰ ਕੁਝ ਦੂਰੀ ਤੱਕ ਨਾਲ ਹੀ ਲੈ ਗਿਆ ਤੇ ਅੱਧ ਰਸਤੇ ਉਹ ਬੱਚੇ ਨੂੰ ਘਾਹ ਦੇ ਮੈਦਾਨ ‘ਤੇ ਛੱਡਕੇ ਭੱਜ ਗਿਆ। ਪੁਲਿਸ ਨੂੰ ਹੁਣ ਚੋਰ ਦੀ ਭਾਲ ਹੈ, ਕਾਰ ਪੁਲਿਸ ਨੂੰ ਇੱਕ ਦਿਨ ਬਾਅਦ ਲਵਾਰਿਸ ਹਾਲਤ ਵਿੱਚ ਮਿਲ ਗਈ ਸੀ।