ਐਮਰਜੈਂਸੀ ਸੇਵਾਵਾਂ ਵਲੋਂ ਕੀਤੀ ਦੇਰੀ ਕਾਰਨ ਦਮੇ ਦੀ ਮਰੀਜ ਬੱਚੀ ਦੀ ਹੋਈ ਮੌਤ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਐਂਬੁਲੈਂਸ ਮੰਗਵਾਉਣ ਲਈ ਕੀਤੀ ਗਈ ਐਮਰਜੈਂਸੀ ਨੰਬਰ ‘ਤੇ ਕਾਲ ਵਿੱਚ ਬੇਲੋੜੀ ਦੇਰੀ ਕਾਰਨ ਇੱਕ ਮਾਂ ਨੂੰ ਆਪਣੀ ਨੌਜਵਾਨ ਬੱਚੀ ਗੁਆਉਣੀ ਪਈ ਤੇ ਇਸ ਮਾਮਲੇ ਵਿੱਚ ਹੈਲਥ ਐਂਡ ਡਿਸੇਬਲਟੀ ਕਮਿਸ਼ਨਰ ਨੇ ਐਂਬੁਲੈਂਸ ਕਾਲ ਹੈਂਡਲਰ ਨੂੰ ਦੋਸ਼ੀ ਠਹਿਰਾਇਆ ਹੈ, ਜਿਸ ਵਲੋਂ ਪੁੱਛੇ ਗਏ ਬੇਲੋੜੇ ਸੁਆਲਾਂ ਤੇ ਕੀਤੀ ਗਈ ਦੇਰੀ ਕਾਰਨ ਦਮੇ ਦੇ ਅਟੈਕ ਕਾਰਨ ਇੱਕ ਨੌਜਵਾਨ ਬੱਚੀ ਦੀ ਮੌਤ ਹੋ ਗਈ। ਉਸਦੀ ਮਾਂ ਅਨੁਸਾਰ ਇਹ ਜਖਮ ਸਾਰੀ ਉਮਰ ਨਾ ਭਰਿਆ ਜਾ ਸਕਣ ਵਾਲਾ ਜਖਮ ਹੈ ਤੇ ਉਸਨੂੰ ਹਰ ਵੇਲੇ ਦੁੱਖ ਪਹੁੰਚਾਉਂਦਾ ਰਹੇਗਾ। ਹਾਲਾਂਕਿ ਡਿਸਪੈਚਰ ਵਲੋਂ ਫੋਨ ‘ਤੇ ਸਹੀ ਸੁਆਲ ਪੁੱਛੇ ਗਏ ਸਨ, ਪਰ ਉਸ ਵਲੋਂ ਮਾਮਲੇ ਦੀ ਨਾਜੁਕਤਾ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ, ਜਿਸ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ।