ਨਿਊਜੀਲੈਂਡ ਵਿੱਚ ਠੰਢੀ ਪੈਂਦੀ ਘਰਾਂ ਦੀ ਮਾਰਕੀਟ!

Spread the love

ਆਕਲੈਂਡ ਸਮੇਤ ਹੋਰ ਕਈ ਸ਼ਹਿਰਾਂ ਵਿੱਚ ਘਟੇ ਪ੍ਰਾਪਰਟੀਆਂ ਦੇ ਮੁੱਲ
ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਿੱਚ ਬੀਤੇ ਕੁਝ ਮਹੀਨਿਆਂ ਤੋਂ ਘਰਾਂ ਦੇ ਮੁੱਲਾਂ ਵਿੱਚ ਕੋਈ ਜਿਆਦਾ ਵਾਧਾ ਦਰਜ ਨਹੀਂ ਹੋਇਆ ਹੈ, ਉਲਟਾ ਆਕਲੈਂਡ ਵਰਗੇ ਸ਼ਹਿਰਾਂ ਵਿੱਚ ਘਰਾਂ ਦੇ ਮੁੱਲਾਂ ਵਿੱਚ ਕਟੌਤੀ ਦੇਖਣ ਨੂੰ ਮਿਲੀ ਹੈ। ਕਿਊ ਵੀ ਹਾਊਸ ਪ੍ਰਾਈਸ ਇੰਡੈਕਸ ਦੇ ਅਪ੍ਰੈਲ ਲਈ ਜਾਰੀ ਆਂਕੜਿਆਂ ਅਨੁਸਾਰ ਦੇਸ਼ ਭਰ ਵਿੱਚ ਔਸਤ ਘਰਾਂ ਦੀ ਵੈਲਿਊ ਵਿੱਚ ਸਿਰਫ 0.1% ਦਾ ਵਾਧਾ ਦਰਜ ਹੋਇਆ ਹੈ ਤੇ ਜਾਰੀ ਹੋਏ ਇਹ ਆਂਕੜੇ ਮਾਰਚ ਕੁਆਟਰ ਦੀ 2.2% ਗ੍ਰੋਥ ‘ਤੇ ਨਜਦੀਕੀ ਭਵਿੱਖ ਵਿੱਚ ਵਿਰਾਮ ਲਾਉਂਦੇ ਨਜਰ ਆ ਰਹੇ ਹਨ। ਕਿਊ ਵੀ ਆਪਰੇਸ਼ਨਜ਼ ਦੇ ਮੈਨੇਜਰ ਜੇਮਸ ਵਿਲਸਨ ਅਨੁਸਾਰ ਸਰਦੀਆਂ ਵਿੱਚ ਪ੍ਰਾਪਰਟੀ ਦੇ ਜਿਆਦਾਤਰ ਮੰਦੇ ਰਹਿਣ ਦੇ ਹੀ ਮੌਕੇ ਬਣ ਰਹੇ ਹਨ। ਉਨ੍ਹਾਂ ਆਕਲੈਂਡ ਵਰਗੇ ਸ਼ਹਿਰਾਂ ਲਈ ਤਾਂ ਇਸ ਸਮੇਂ ਦੌਰਾਨ ਘਰਾਂ ਦੇ ਮੁੱਲਾਂ ਵਿੱਚ ਹੋਰ ਕਟੌਤੀ ਦੀ ਗੱਲ ਵੀ ਕਹੀ ਹੈ