ਆਸਟ੍ਰੇਲੀਆ ਸਰਕਾਰ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਲਈ ‘ਨਵੇਂ ਕੈਪਿੰਗ ਕਾਨੂੰਨ’ ਦੀ ਲੈਣ ਜਾ ਰਹੀ ਮੱਦਦ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਕੋਲ ਸਿਰਫ ਕੁਝ ਮਹੀਨੇ ਦਾ ਸਮਾਂ ਰਹਿ ਗਿਆ ਹੈ, ਕਿਉਂਕਿ ਆਸਟ੍ਰੇਲੀਆ ਸਰਕਾਰ ਨਵੇਂ ਪ੍ਰਸਤਾਵਿਤ ਕਾਨੂੰਨ ਤਹਿਤ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਲਈ ਉਨ੍ਹਾਂ ‘ਤੇ ਕੈਪਿੰਗ ਲਗਾਉਣ ਜਾ ਰਹੀ ਹੈ, ਭਾਵ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੇ ਨੰਬਰ ਵਿੱਚ ਵੱਡੀ ਕਟੌਤੀ ਕੀਤੀ ਜਾਏਗੀ।
ਫੈਡਰਲ ਐਜੁਕੇਸ਼ਨ ਮਨਿਸਟਰ ਜੇਸਨ ਕਲੇਅਰ ਨੇ ਸਾਫ ਕਰ ਦਿੱਤਾ ਹੈ ਕਿ ਭਾਂਵੇ ਯੂਨੀਵਰਸਿਟੀਆਂ ਜਾਂ ਕਾਲਜ ਇਸ ਫੈਸਲੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਤਰਕ ਦੇਣ, ਪਰ ਉਨ੍ਹਾਂ ਕੋਲ ਕੁਝ ਮਹੀਨਿਆਂ ਦਾ ਸਮਾਂ ਹੈ ਤੇ ਉਹ ਆਪਣੇ ਆਪ ਨੂੰ ਇਸ ਲਈ ਤਿਆਰ ਕਰ ਲੈਣ।
ਕਲੇਅਰ ਨੇ ਦਾਅਵਾ ਕੀਤਾ ਕਿ ਅੰਤਰ-ਰਾਸ਼ਟਰੀ ਐਜੁਕੇਸ਼ਨ ਦੇ ਮਿਆਰ ਨੂੰ ਬਰਕਰਾਰ ਰੱਖਣ ਲਈ ਇਹ ਸਖਤ ਫੈਸਲਾ ਜਰੂਰੀ ਸੀ।
ਯੂਨੀਵਰਸਿਟੀਆਂ ਦਾ ਦਾਅਵਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਆਸਟ੍ਰੇਲੀਆ ਦੇ ਰੀਸਰਚ ਪ੍ਰੋਗਰਾਮਾਂ ਲਈ ਫੰਡਿੰਗ ਦੀ ਸੱਮਸਿਆ ਆਏਗੀ, ਨੌਕਰੀਆਂ ਜਾਣਗੀਆਂ, ਕਈ ਕਾਰੋਬਾਰ ਖਤਮ ਹੋਣਗੇ। ਪਰ ਸਰਕਾਰ ਇਸ ਸਭ ਦੇ ਬਾਵਜੂਦ ਆਪਣੇ ਫੈਸਲੇ ‘ਤੇ ਬਰਕਰਾਰ ਹੈ।