ਨਿਊਜੀਲੈਂਡ ਵਾਸੀਆਂ ਨੂੰ ਸਰਦੀਆਂ ਦੌਰਾਨ ਸਾਵਧਾਨ ਰਹਿਣ ਦੀ ਚੇਤਾਵਨੀ

Spread the love

ਘਰ ਨੂੰ ਨਿੱਘਾ ਕਰਨ ਲਈ ਇਹ ਉਪਕਰਨ ਨਾ ਖ੍ਰੀਦਣ ਦੀ ਸਲਾਹ
ਮੈਲਬੋਰਨ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀ ਸਰਦੀਆਂ ਦੌਰਾਨ ਆਪਣੇ ਘਰਾਂ ਨੂੰ ਨਿੱਘਾ ਰੱਖਣ ਲਈ ਸਸਤੇ ਤੇ ਟਿਕਾਊ ਉਪਕਰਨਾ ਦੀ ਭਾਲ ਵਿੱਚ ਅਨਫਲੁਅਡ ਗੈਸ ਹੀਟਰ ਖ੍ਰੀਦ ਕਰਦੇ ਹਨ, ਪਰ ਦ ਐਸਥਮਾ ਐਂਡ ਰੈਸਪੀਰੇਟਰੀ ਫਾਉਂਡੇਸ਼ਨ ਨਿਊਜੀਲੈਂਡ ਦਾ ਕਹਿਣਾ ਹੈ ਕਿ ਭੁੱਲ ਕਿ ਵੀ ਨਿਊਜੀਲੈਂਡ ਵਾਸੀ ਇਹ ਉਪਕਰਨ ਨਾ ਖ੍ਰੀਦਣ, ਕਿਉਂਕਿ ਅਨਫਲੁਅਡ ਗੈਸ ਹੀਟਰ ਸਸਤੇ ਤਾਂ ਹੁੰਦੇ ਹਨ, ਪਰ ਇਨ੍ਹਾਂ ਤੋਂ ਫੇਫੜਿਆਂ ਦੀਆਂ ਗੰਭੀਰ ਬਿਮਾਰੀਆਂ ਉਪਜ ਸਕਦੀਆਂ ਹਨ ਤੇ ਕਈ ਹਲਾਤਾਂ ਵਿੱਚ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ।
ਸੰਸਥਾ ਦੀ ਚੀਫ ਐਗਜੀਕਿਊਟਿਵ ਲੇਟੀਸ਼ੀਆ ਹਾਰਡਿੰਗ ਨੇ ਦੱਸਿਆ ਹੈ ਕਿ ਸਰਦੀਆਂ ਦੌਰਾਨ ਨਿਊਜੀਲੈਂਡ ਵਾਸੀਆਂ ਦੇ ਜਿਆਦਾ ਬਿਮਾਰ ਪੈਣ ਦੀਆਂ ਘਟਨਾਵਾਂ ਇਸੇ ਅਨਫਲੁਅਡ ਗੈਸ ਹੀਟਰ ਦਾ ਹੀ ਨਤੀਜਾ ਹੁੰਦਾ ਹੈ, ਸੋ ਸਾਵਧਾਨੀ ਵਰਤੋ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖੋ।