ਧਿਆਨ ਦੇ ਕੇ ਨਿਊਜੀਲੈਂਡ/ ਆਸਟ੍ਰੇਲੀਆ ਰਹਿੰਦੇ ਮਾਪੇ!

Spread the love

ਜੇ ਤਹਾਡੇ ਘਰ ਛੋਟੀ ਉਮਰ ਦਾ ਬੱਚਾ ਹੈ ਤਾਂ ਉਸਨੂੰ ਐਲਰਜੀ ਉਲਟੀ ਆਦਿ ਦੀ ਇਹ ਦਵਾਈਬਿਲਕੁਲ ਵੀ ਨਾ ਦੇਣਾ
ਆਕਲੈਂਡ (ਹਰਪ੍ਰੀਤ ਸਿੰਘ) – ਅਕਸਰ ਹੀ ਮਾਪੇ ਬੱਚਿਆਂ ਵਿੱਚ ਐਲਰਜੀ ਦੀ ਸੱਮਸਿਆ, ਉਲਟੀਆਂ ਆਉਣ ਅਤੇ ਘੱਟ ਨੀਂਦ ਆਉਣ ਦੀ ਸੱਮਸਿਆ ਦੌਰਾਨ ਬੱਚਿਆਂ ਨੂੰ ਪ੍ਰੋਮੀਥਰਜਾਈਨ ਦਵਾਈ ਦਿੰਦੇ ਹਨ, ਇਹ ਦਵਾਈ ਮਾਰਕੀਟ ਵਿੱਚ ਫੀਨਰਗਨ, ਐਲਰਸੁਦ, ਅਡੀਰਾਮੈਡੀਕਾ-ਪ੍ਰੋਮੀਥਰਜਾਈਨ ਦੇ ਨਾਮ ਤੋਂ ਮਿਲਦੀ ਹੈ। ਸਿਹਤ ਮਾਹਿਰਾਂ ਨੇ ਅਧਿਐਨ ਤੋਂ ਬਾਅਦ ਇਹ ਚੇਤਾਵਨੀ ਜਾਰੀ ਕੀਤੀ ਹੈ ਕਿ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਹ ਦਵਾਈ ਬਿਲਕੁਲ ਵੀ ਨਾ ਵਰਤੀ ਜਾਏ, ਕਿਉਂਕਿ ਇਸ ਦਵਾਈ ਦੀ ਵਰਤੋਂ ਕਰਨ ਵਾਲੇ ਬੱਚਿਆਂ ਵਿੱਚ ਸੁਭਾਅ ਸਬੰਧੀ ਵਿਕਾਰ ਪਾਏ ਗਏ ਹਨ।
ਇਸ ਰਿਸਕ ਕਾਰਨ ਵੱਡਿਆਂ ਅਤੇ ਸਿਰਫ 6 ਸਾਲ ਤੋਂ ਵਧੇਰੇ ਉਮਰ ਦੇ ਬੱਚਿਆਂ ਲਈ ਹੀ ਇਹ ਦਵਾਈ ਵਰਤਣ ਦੀ ਸਲਾਹ ਹੈ।