60 ਮੀਟਰ ਚੌੜੇ ਟੋਰਨੇਡੋ ਨੇ ਸੈਂਕੜੇ ਘਰ ਕੀਤੇ ਤਬਾਹ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਪੱਛਮੀ ਆਸਟ੍ਰੇਲੀਆ ਦੇ ਬਨਬਰੀ ਇਲਾਕੇ ਵਿੱਚ ਆਏ ਟੋਰਨੇਡੋ ਨੇ ਇਲਾਕੇ ਵਿੱਚ ਸੈਂਕੜੇ ਰਿਹਾਇਸ਼ੀ ਘਰਾਂ ਦੀ ਤਬਾਹੀ ਕੀਤੀ ਹੈ। 60 ਮੀਟਰ ਚੌੜੇ ਤੇ 160 ਕਿਲੋਮੀਟਰ ਦੀ ਰਫਤਾਰ ਨਾਲ ਚੱਲ ਰਹੀਆਂ ਹਵਾਵਾਂ ਵਾਲੇ ਇਸ ਟੋਰਨੇਡੋ ਨੇ 100 ਤੋਂ ਵਧੇਰੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਨਤੀਜੇ ਵਜੋਂ ਇਲਾਕੇ ਵਿੱਚ ਹਰ ਪਾਸੇ ਤਬਾਹੀ ਭਰੇ ਦ੍ਰਿਸ਼ ਦੇਖਣ ਨੂੰ ਮਿਲ ਰਹੇ ਹਨ। ਹੈਰਾਨੀ ਦੀ ਗੱਲ ਇਹ ਰਹੀ ਹੈ ਕਿ ਕੁਝ ਸੈਕਿੰਡਾਂ ਵਿੱਚ ਹੀ ਇਸ ਟੋਰਨੇਡੋ ਨੇ ਇਹ ਤਬਾਹੀ ਮਚਾਈ ਹੈ, ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਟੋਰਨੇਡੋ ਇਨ੍ਹਾਂ ਜਿਆਦਾ ਤਾਕਤਵਰ ਸੀ ਕਿ ਇੱਕ ਘਰ ਵਿੱਚ ਪਏ 300 ਕਿਲੋ ਵਜਨੀ ਬੀਮ ਨੂੰ ਇਸਨੇ 30 ਮੀਟਰ ਦੂਰ ਤੱਕ ਉਛਾਲ ਮਾਰਿਆ। ਹੁਣ ਬਨਬਰੀ ਵਿੱਚ ਰਾਹਤ ਕਾਰਜ ਵੱਡੇ ਪੱਧਰ ‘ਤੇ ਚਲਾਏ ਜਾ ਰਹੇ ਹਨ।