ਆਕਲੈਂਡ (ਹਰਪ੍ਰੀਤ ਸਿੰਘ) – ਪੰਜਾਬੀਆਂ ਦੀ ਚੰਗੀ ਵੱਸੋਂ ਵਾਲੇ ਇਲਾਕੇ ਪਾਪਾਕੂਰਾ ਵਿਖੇ ਬੀਤੀ ਰਾਤ ਇੱਕ ਨੌਜਵਾਨ ਨੂੰ ਛੁਰੇ ਮਾਰਕੇ ਜਖਮੀ ਕੀਤੇ ਜਾਣ ਦੀ ਖਬਰ ਹੈ, ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਟਨਾ ਪਾਰਕਰ ਸਟਰੀਟ ਦੇ ਇੱਕ ਪਤੇ ‘ਤੇ ਰਾਤ 11.38 ਵਜੇ ਵਾਪਰੀ ਹੈ ਤੇ ਇਸ ਸਬੰਧੀ ਹਨੁਆ ਰੋਡ ‘ਤੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।