ਆਕਲੈਂਡ ਵਿੱਚ ਵੱਧ ਰਿਹਾ ਛੋਟੀ ਉਮਰ ਦੇ ਲੁਟੇਰਿਆਂ ਦਾ ਖੌਫ

Spread the love

12 ਤੋਂ 14 ਸਾਲ ਦੀ ਛੋਟੀ ਉਮਰ ਦੇ 4 ਲੁਟੇਰੇ ਕੀਤੇ ਕਾਬੂ, ਕਈ ਘਟਨਾਵਾਂ ਵਿੱਚ ਸਨ ਲੋੜੀਂਦੇ
ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ ਕੁਝ ਦਿਨਾਂ ਵਿੱਚ ਪੱਛਮੀ ਆਕਲੈਂਡ ਦੇ ਨਿਊਲਿਨ, ਹੈਂਡਰਸਨ ਤੇ ਵੈਸਟਗੇਟ ਵਿਖੇ ਹੋਈਆਂ ਕਈ ਲੁੱਟਾਂ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਪੁਲਿਸ ਨੇ 12 ਸਾਲ ਤੋਂ 14 ਸਾਲ ਦੇ 4 ਛੋਟੀ ਉਮਰ ਦੇ ਲੁਟੇਰੇ ਹਿਰਾਸਤ ਵਿੱਚ ਲਏ ਹਨ। ਜਿਨ੍ਹਾਂ ਬਾਰੇ ਪੁਲਿਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਇਨ੍ਹਾਂ ਇਲਾਕਿਆਂ ਵਿੱਚ ਹੋਈਆਂ ਲੁੱਟਾਂ ਤੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਇਨ੍ਹਾਂ ਨੂੰ ਕਸਟਡੀ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਦੀਏ ਕਿ ਬੀਤੇ ਕੁਝ ਸਮੇਂ ਤੋਂ ਨਿਊਲਿਨ ਦੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ‘ਤੇ ਬੱਚਿਆਂ ਦੇ ਕਈ ਗੱੁਟਾਂ ਦੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਵਧੀਆਂ ਹਨ ਤੇ ਇਨ੍ਹਾਂ ਵਿੱਚ 20 ਅਪ੍ਰੈਲ ਨੂੰ ਵਾਪਰੀ ਉਹ ਘਟਨਾ ਵੀ ਸ਼ਾਮਿਲ ਹੈ, ਜਿਸ ਵਿੱਚ ਸਕੂਲ ਬੱਸ ਲਈ ਉਡੀਕ ਕਰਦੀ ਇੱਕ 13 ਸਾਲਾ ਬੱਚੀ ਨੂੰ ਕਰੀਬ 30 ਬੱਚਿਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜਖਮੀ ਕੀਤਾ ਸੀ।