ਰਿਕਾਰਡਤੋੜ ਨੰਬਰ ਵਿੱਚ ਨਿਊਜੀਲੈਂਡ ਵਾਸੀ ਛੱਡਣ ਲੱਗੇ ਨਿਊਜੀਲੈਂਡ!

Spread the love

ਪਹਿਲੀ ਵਾਰ ਹੈਰਾਨੀਜਣਕ ਆਂਕੜੇ ਆਏ ਸਾਹਮਣੇ
ਆਕਲੈਂਡ (ਹਰਪ੍ਰੀਤ ਸਿੰਘ) – ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਿਊਜੀਲੈਂਡ ਦੇ ਸਿਟੀਜਨ ਰਿਕਾਰਡਤੋੜ ਨੰਬਰ ਵਿੱਚ 50,000 ਤੋਂ ਵਧੇਰੇ ਗਿਣਤੀ ਵਿੱਚ ਇੱਕ ਸਾਲ ਵਿੱਚ ਨਿਊਜੀਲੈਂਡ ਛੱਡਕੇ ਗਏ ਹੋਣ। ਇਸ ਤੋਂ ਪਹਿਲਾਂ ਇਹ ਆਂਕੜਾ 44,400 ਦਾ ਸੀ, ਜਦਕਿ ਇਸ ਸਾਲ 31 ਮਾਰਚ ਤੱਕ ਦੇ ਇੱਕ ਸਾਲ ਦੇ ਆਂਕੜੇ 52,500 ਪੁੱਜ ਚੁੱਕੇ ਹਨ। 44,400 ਦਾ ਆਂਕੜਾ 2012 ਵਿੱਚ ਪੁੱਜਾ ਸੀ।
ਦੂਜੇ ਪਾਸੇ ਕੁੱਲ ਪ੍ਰਵਾਸੀ ਜੋ ਇਸ ਸਮੇਂ ਦੌਰਾਨ ਨਿਊਜੀਲੈਂਡ ਛੱਡਕੇ ਗਏ ਹਨ ਉਨ੍ਹਾਂ ਦੀ ਗਿਣਤੀ 127,800 ਹੈ, ਜਦਕਿ ਆਉਣ ਵਾਲਿਆਂ ਦੀ ਗਿਣਤੀ ਦਸੰਬਰ 2023 ਤੱਕ 244,800 ਰਹੀ ਹੈ ਅਤੇ ਮਾਰਚ ਤੱਕ 2024 ਤੱਕ ਇੱਕ ਸਾਲ ਵਿੱਚ ਕੁੱਲ 239,000 ਪ੍ਰਵਾਸੀ ਨਿਊਜੀਲੈਂਡ ਪੁੱਜੇ ਹਨ।