ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਰੋਕ ਲਾਉਣ ਜਾ ਰਿਹਾ ਸਾਊਥ ਆਸਟ੍ਰੇਲੀਆ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਬੱਚਿਆਂ ‘ਤੇ ਸੋਸ਼ਲ ਮੀਡੀਆ ਦੇ ਪੈਂਦੇ ਲਗਾਤਾਰ ਬੁਰੇ ਪ੍ਰਭਾਵ ਨੂੰ ਰੋਕਣ ਲਈ ਸਾਊਥ ਆਸਟ੍ਰੇਲੀਆ ਸੂਬੇ ਦੀ ਸਰਕਾਰ ਨੇ ਕਮਰ ਕੱਸ ਲਈ ਹੈ ਤੇ ਇਸ ਲਈ ਜਲਦ ਹੀ ਕਾਨੂੰਨ ਅਮਲ ਵਿੱਚ ਆ ਸਕਦਾ ਹੈ। ਕਾਨੂੰਨ ਦੇ ਅਮਲ ਵਿੱਚ ਆਉਣ ਤੋਂ ਬਾਅਦ 14 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ। ਬੱਚਿਆਂ ‘ਤੇ ਪੈ ਰਹੇ ਲਗਾਤਾਰ ਕੁਪ੍ਰਭਾਵ ਦੇ ਚਲਦਿਆਂ ਸੂਬਾ ਸਰਕਾਰ ਇਹ ਫੈਸਲਾ ਲੈਣ ਜਾ ਰਹੀ ਹੈ।